ਅਕਾਲ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਬੇਸਬਾਲ ’ਚ ਗੋਲਡ ਜਿੱਤਿਆ
ਅਕਾਲ ਅਕੈਡਮੀ ਦੀਆਂ ਵਿਦਿਆਰਥਣਾ ਨੇ ਰਾਸ਼ਟਰੀ ਪੱਧਰ ਦੇ ਬੇਸਬਾਲ ਮੁਕਾਬਲਿਆਂ ਵਿੱਚ ਗੋਲਡ ਜਿੱਤਿਆ
Publish Date: Fri, 23 Jan 2026 09:55 PM (IST)
Updated Date: Fri, 23 Jan 2026 09:57 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਰਿਆਣਾ ਵਿਖੇ 16ਵੀਂ ਸੀਨੀਅਰ (ਮੈਨ ਤੇ ਵੂਮੈਨ) ਸਬ ਜੂਨੀਅਰ ਮਿਕ੍ਸ ਤੇ ਜੂਨੀਅਰ ਮਿਕ੍ਸ ਬੇਸਪਾਲ ਨੈਸ਼ਨਲ ਚੈਂਪੀਅਨਸ਼ਿਪ 2026-27 ਕਰਵਾਈ ਗਈ, ਜਿਸ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੀਆਂ ਵਿਦਿਆਰਥਣਾਂ ਮੁਸਕਾਨਪ੍ਰੀਤ ਕੌਰ, ਰਿੰਪੀ ਤੇ ਨਵਜੋਤ ਕੌਰ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੰਜਾਬ ਰਾਜ ਦੀ ਬੇਸਬਾਲ ਟੀਮ ਵਿਚ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਚੁਣਿਆ ਗਿਆ। ਵੱਖ ਵੱਖ ਜ਼ਿਲ੍ਹਿਆਂ ਦੇ 16 ਬੱਚਿਆਂ ਦੀ ਟੀਮ ਵਿਚ ਅਕਾਲ ਅਕੈਡਮੀ ਦੀਆਂ ਇਨ੍ਹਾਂ ਤਿੰਨ ਬੱਚੀਆਂ ਦਾ ਚੁਣਿਆ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਮੁਸਕਾਨਪ੍ਰੀਤ ਕੌਰ ਅਤੇ ਰਿੰਪੀ ਪਹਿਲਾਂ ਵੀ ਰਾਸ਼ਟਰੀ ਟੀਮ ਦਾ ਹਿੱਸਾ ਬਣੀਆਂ ਹਨ ਅਤੇ ਪੰਜਾਬ ਦੀ ਟੀਮ ਇਸ ਵਿਚ ਜੇਤੂ ਰਹੀ ਸੀ। ਇਸ ਵਾਰ ਵੀ ਬੇਸਬਾਲ ਦੇ ਮੁਕਾਬਲਿਆਂ ਵਿਚ ਪੰਜਾਬ ਦੀ ਟੀਮ ਜੇਤੂ ਰਹੀ। ਇਸ ਪ੍ਰਾਪਤੀ ਲਈ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਬੱਚੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਬੱਚੀਆਂ ਆਪਣੇ ਅਧਿਆਪਕ ਦੀ ਯੋਗ ਅਗਵਾਈ ਤੇ ਮਿਹਨਤ ਸਦਕਾ ਇਸ ਮੁਕਾਮ ਤੱਕ ਪਹੁੰਚੀਆਂ ਹਨ ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹੇ ਬੱਚਿਆਂ ਵਿਚੋਂ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਬੱਚਿਆਂ ਦੀ ਚੋਣ ਕੀਤੀ ਜਾਵੇਗੀ ਅਤੇ ਚੁਣੇ ਹੋਏ ਬੱਚੇ ਆਸਟ੍ਰੇਲੀਆ ਵਿਖੇ ਖੇਡਣ ਲਈ ਜਾਣਗੇ। ਇਸ ਮੌਕੇ ਅਕਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੂੰ ਵਧਾਈ ਦਿੱਤੀ। ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ, ਅਸਿਸਟੈਂਟ ਮੈਨੇਜਰ ਪਰਗਟ ਸਿੰਘ, ਮੈਨੇਜਮੈਂਟ ਮੈਂਬਰ ਇੰਦਰਪਾਲ ਸਿੰਘ, ਕੋਆਰਡੀਨੇਟਰ ਵਿਸ਼ਾਲ ਕੁਮਾਰ, ਅਨੂ ਸ਼ਰਮਾ, ਨਵਨੀਤ ਕੌਰ, ਜਗਪ੍ਰੀਤ ਕੌਰ ਤੇ ਸਟਾਫ਼ ਮੈਂਬਰ ਦੀਨ ਦਿਆਲ, ਰਵਿੰਦਰਪਾਲ ਸਿੰਘ, ਅਮਿਤ ਕੁਮਾਰ, ਕਰਨਵੀਰ ਚੌਹਾਨ, ਜਸਬੀਰ ਸਿੰਘ, ਕਾਸ਼ਮ ਖਾਨ, ਸੁਸ਼ਮਾ ਧੀਰ ਆਦਿ ਹਾਜ਼ਰ ਸਨ।