ਅਕਾਲ ਅਕੈਡਮੀ ਸਕੂਲ ਦਾ ਪੰਜਵੀਂ ਦਾ ਨਤੀਜਾ ਰਿਹਾ ਸੌ ਫੀਸਦੀ
ਅਕਾਲ ਅਕੈਡਮੀ ਸਕੂਲ ਦਾ ਪੰਜਵੀਂ ਕਲਾਸ ਦਾ ਨਤੀਜਾ ਸੌ ਫੀਸਦੀ ਰਿਹਾ
Publish Date: Mon, 30 Mar 2026 07:41 PM (IST)
Updated Date: Mon, 30 Mar 2026 07:42 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਐੱਸਸੀਈਆਰਟੀ ਵੱਲੋਂ ਲਏ ਗਏ ਪੰਜਵੀਂ ਕਲਾਸ ਦੇ ਇਮਤਿਹਾਨਾਂ ਵਿਚੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਦਾ ਪੰਜਵੀਂ ਕਲਾਸ ਦਾ ਨਤੀਜਾ ਸੌ ਫੀਸਦੀ ਰਿਹਾ। ਇਸ ਪ੍ਰੀਖਿਆ ਵਿਚ ਅਕਾਲ ਅਕੈਡਮੀ ਦੇ ਕੁੱਲ 83 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ਨਵਦੀਪ ਕੌਰ ਸਪੁੱਤਰੀ ਸਲਿੰਦਰ ਸਿੰਘ ਨੇ 98.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਰੌਬਿਨਜੋਤ ਸਿੰਘ ਸਪੁੱਤਰ ਰਛਪਾਲ ਸਿੰਘ ਨੇ 98.2% ਅੰਕ ਪ੍ਰਾਪਤ ਕਰਕੇ ਦੂਜਾ ਤੇ ਅਨੂਰੀਤ ਕੌਰ ਸਪੁੱਤਰੀ ਮਨਦੀਪ ਸਿੰਘ ਨੇ 98% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। 20 ਵਿਦਿਆਰਥੀਆਂ ਨੇ 90 % ਅੰਕ ਪ੍ਰਾਪਤ ਕੀਤੇ। ਸਾਰੇ ਬੱਚਿਆਂ ਨੇ 60% ਤੋਂ ਉੱਪਰ ਅੰਕ ਲੈ ਕੇ ਫਸਟ ਡਿਵੀਜ਼ਨ ਵਿਚ ਕਲਾਸ ਪਾਸ ਕੀਤੀ। ਇਸ ਮੌਕੇ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਅਕਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਪ੍ਰਿੰਸੀਪਲ ਮੈਡਮ, ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਇਸ ਵਧੀਆ ਕਾਰਗੁਜ਼ਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਬੱਚਿਆਂ ਨੂੰ ਭਵਿੱਖ ਵਿਚ ਹੋਰ ਵੀ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਕੁਮਾਰ, ਅਨੂ ਸ਼ਰਮਾ, ਨਵਨੀਤ ਕੌਰ, ਜਗਪ੍ਰੀਤ ਕੌਰ ਤੇ ਕਲਾਸ ਇੰਚਾਰਜ ਗਗਨਦੀਪ ਕੌਰ, ਰਾਧਿਕਾ, ਵਰਸ਼ਾ ਕੋਹਲੀ ਹਾਜ਼ਰ ਸਨ।