- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਮੌਸਮ ’ਚ ਆਈ ਤਬਦੀਲੀ

-ਮੌਸਮ ’ਚ ਆਈ ਤਬਦੀਲੀ ਤੇ ਵਧੀ ਗਰਮੀ ਕਾਰਨ ਝਾੜ ਚ ਗਿਰਾਵਟ ਆਉਣ ਦਾ ਖਦਸ਼ਾ, ਪਿੰਡ ਮੈਰੀਪੁਰ ਦੇ ਕਿਸਾਨ ਤੀਰਥ ਸਿੰਘ ਨੇ ਸਭ ਤੋ ਪਹਿਲਾਂ ਕਰਵਾਈ ਕਣਕ ਦੀ ਕਟਾਈ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਮੌਸਮ ’ਚ ਲਗਾਤਾਰ ਤਬਦੀਲੀ ਹੋਣ ਅਤੇ ਮੀਂਹ-ਹਨੇਰੀ ਵਾਲੇ ਹਲਾਤਾਂ ਕਾਰਣ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ। ਅਗੇਤੀ ਗਰਮੀ ਪੈਣ ਕਾਰਣ ਕਣਕ ਦੀ ਫਸਲ ਲਗਭਗ ਪੱਕ ਚੁਕੀ ਹੈ ਲੇਕਿਨ ਕਈ ਦਿਨਾਂ ਤੋ ਬੱਦਲਾਂ ਦੀ ਲੁੱਕਾ ਛੁਪੀ ਤੇ ਰੁੱਕ ਰੁੱਕ ਕੇ ਬਰਸਾਤ ਕਾਰਣ ਕਿਸਾਨ ਕਣਕ ਦੀ ਕਟਾਈ ਦਾ ਇੰਤਜਾਰ ਕਰ ਰਹੇ ਹਨ। ਅਜਿਹੇ ਦੌਰ ਵਿੱਚ ਪਿੰਡ ਮੈਰੀਪੁਰ ਦੇ ਕਿਸਾਨ ਤੀਰਥ ਸਿੰਘ ਨੇ ਮੋਕਾ ਹੱਥ ਲੱਗਦਿਆ ਹੀ ਬੁੱਧਵਾਰ ਨੂੰ ਦਿਨ ਸਾਫ ਹੋਣ ਤੇ ਆਪਣੀ ਪੱਕੀ ਹੋਈ ਫਸਲ ਦੀ ਕਟਾਈ ਸ਼ੁਰੁ ਕਰ ਦਿੱਤੀ ਹੈ। ਪਿੰਡ ਦੁਰਗਾਪੁਰ ਨਿਵਾਸੀ ਕੰਬਾਈਨ ਮਾਲਿਕ ਦਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾ ਨੇ ਅੱਜ ਪਹਿਲੇ ਦਿਨ ਕੰਬਾਈਨ ਚਾਲੂ ਕੀਤੀ ਹੈ ਅਤੇ ਤੀਰਥ ਸਿੰਘ ਦੀ ਢਾਈ ਏਕੜ ਕਣਕ ਕੱਟੀ ਹੈ। ਇਹਨਾ ਦੀ ਕਈ ਦਿਨ ਹੋਏ ਕਣਕ ਪੱਕੀ ਹੋਈ ਸੀ ਲੇਕਿਨ ਰੋਜਾਨਾ ਮੀਂਹ ਕਣਕੀ ਦੇ ਮੋਸਮ ਹੋਣ ਕਰਕੇ ਕਟਾਈ ਨਹੀ ਹੋ ਰਹੀ ਸੀ। ਬੁੱਧਵਾਰ ਨੂੰ ਜਿਵੇ ਹੀ ਦਿਨ ਕੁਝ ਸਾਫ ਹੋਇਆ ਤਾ ਉਹਨਾ ਨੇ ਕੰਬਾਈਨ ਚਾਲੂ ਕਰਦੇ ਹੋਏ ਤੀਰਥ ਸਿੰਘ ਦੀ ਕਣਕ ਕਟਣੀ ਸ਼ੁਰੁ ਕਰ ਦਿੱਤੀ। ਓਧਰ ਮੈਰੀਪੁਰ ਨਿਵਾਸੀ ਤੀਰਸ਼ ਸਿੰਘ ਦਾ ਕਹਿਣਾ ਹੈ ਕਿ ਉਹਨਾ ਨੇ ਚੜੇ ਅਸੂ ਕਣਕ ਬੀਜ ਦਿੱਤੀ ਸੀ।
ਅਗੇਤੀ ਫਸਲ ਹੋਣ ਕਾਰਣ ਕਈ ਦਿਨਾ ਹੀ ਉਹਨਾ ਦੀ ਕਣਕ ਪੱਕ ਗਈ ਸੀ ਲੇਕਿਨ ਮੀਹ ਹਨੇਰੀ ਦੇ ਚੱਲਦਿਆ ਕਣਕ ਨਹੀ ਕੱਟ ਹੋ ਰਹੀ ਸੀ ਅਤੇ ਅੱਜ ਦਿਨ ਕੁਝ ਸਾਫ ਹੋਇਆ ਤਾ ਉਹਨਾ ਨੇ ਕਣਕ ਵੱਡਣੀ ਸ਼ੁਰੁ ਕਰ ਦਿੱਤੀ ਜਿਸਦੀ ਉਹਨਾ ਨੂੰ ਕਾਫੀ ਖੁਸ਼ੀ ਮਹਸੂਸ ਹੋ ਰਹੀ ਹੈ। ਤੀਰਥ ਸਿੰਘ ਨੇ ਦੱਸਿਆ ਕਿ ਇਸ ਬਾਰ ਗਰਮੀ ਜਿਆਦਾ ਅਗੇਤੀ ਆਉਣ ਤੇ ਹਨੇਰਿਆ ਕਾਰਣ ਕਣਕ ਦਾ ਝਾੜ ਘੱਟ ਰਹਿਣ ਦੀ ਉਮੀਦ ਹੈ। ਕੁਝ ਦਿਨ ਪਹਿਲਾ ਆਈ ਹਨੇਰੀ ਕਾਰਣ ਬਹੁਤ ਸਾਰੇ ਕਿਸਾਨਾ ਦੀਆ ਕਣਕਾ ਡਿੱਗ ਗਈਆ ਸਨ, ਲੇਕਿਨ ਉਹਨਾ ਨੇ ਕਣਕ ਨੂੰ ਪਾਣੀ ਨਹੀ ਲਗਾਇਆ ਸੀ, ਜਿਸ ਕਾਰਣ ਉਹਨਾ ਦੀ ਫਸਲ ਡਿੱਗਣ ਤੋ ਬੱਚ ਗਈ ਅਤੇ ਉਹ ਚੰਗੀ ਪੈਦਾਵਾਰ ਹੋਣ ਦੀ ਆਸ ਕਰ ਰਹੇ ਹਨ। ਕ੍ਰਿਸ਼ੀ ਵਿਗਾਅਨ ਕੇਂਦਰ ਦੇ ਡਾਇਰੈਕਟਰ ਡਾ. ਹਰਿੰਦਰ ਸਿੰਘ ਨੇ ਦੱਸਿਆ ਹੈ ਕਿ ਜਦੋ ਕਣਕ ਦੀ ਫਸਲ ਠੰਡੇ ਮੋਸਮ ਵਿੱਚ ਪੱਕਦੀ ਹੈ ਤਾ ਉਹਦਾ ਝਾੜ ਵੱਧ ਹੁੰਦਾ ਅਤੇ ਦਾਣਾ ਨਿੱਗਰ ਤੇ ਭਾਰਾ ਹੁੰਦਾ ਹੈ ਲੇਕਿਨ ਜਦੋ ਗਰਮੀ ਵੱਧ ਪੈਦੀ ਹੈ ਤਾ ਫਸਲ ਛੇਤੀ ਪੱਕ ਜਾਦੀ ਹੈ। ਉਸ ਫਸਲ ਨੂੰ ਪੱਕਣ ਲਈ ਪੂਰਾ ਸਮਾ ਨਹੀ ਮਿਲ ਪਾਉਦਾ। ਉਹਨਾ ਨੇ ਕਿਹਾ ਕਿ ਹਾਲਾਕਿ ਕੁਝ ਇਲਾਕਿਆ ਚ ਮੀਹ ਤੇ ਹਨੇਰੀ ਕਾਰਣ ਕਣਕ ਕੀ ਫਸਲ ਡਿੱਗ ਗਈ ਸੀ ਲੇਕਿਨ ਜਿਹੜੀਆ ਫਸਲਾ ਖੜੀਆ ਹਨ ਉਹਨਾ ਦਾ ਝਾੜ ਵਧੀਆ ਹੋਣ ਦੀ ਉਮੀਦ ਹੈ।
ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਤੇਜ਼ ਹਵਾਂਵਾ ਤੇ ਮੀਂਹ ਵਾਲੇ ਮੋਸਮ ਕਾਰਣ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿੱਚ ਕਣਕ ਦੀ ਫਸਲ 'ਤੇ ਖਤਰੇ ਦੇ ਬੱਦਲ ਛਾਏ ਹੋਏ ਹਨ। ਬੇਮੌਸਮੇ ਮੀਂਹ ਅਤੇ ਹਵਾਂ ਦੇ ਕਾਰਨ ਪੱਕੀ ਹੋਈ ਕਣਕ ਦੀ ਫਸਲ ਖੇਤਾਂ 'ਚ ਲੰਮੀ ਪੈ ਗਈ ਹੈ। ਇਸ ਕਾਰਣ ਕਣਕ ਕਾ ਝਾੜ ਬਹੁਤ ਜਿਆਦਾ ਪ੍ਰਭਾਵਿਤ ਹੋਵੇਗਾ। ਇਸ ਤੋਂ ਕਈ ਦਿਨ ਪਹਿਲਾਂ ਆਈ ਤੇਜ ਹਨੇਰੀ ਤੇ ਬਾਰਿਸ਼ ਕਾਰਣ ਕਣਕ ਦੀਆਂ ਫਸਲਾਂ ਪਹਿਲਾ ਹੀ ਕਾਫੀ ਨੁਕਸਾਨੀਆ ਜਾ ਚੁੱਕੀਆ ਸਨ ਅਤੇ ਜਿਹੜੇ ਕਿਸਾਨ ਦੀ ਫਸਲ ਬਚੀ ਹੈ, ਉਸ ਉੱਪਰ ਵੀ ਬਦਲਦੇ ਮੌਸਮ ਦਾ ਕਾਲਾ ਸਾਇਆ ਪਇਆ ਹੋਇਆ ਹੈ। ਜ਼ਿਲ੍ਹੇ ਦੇ ਪੇਂਡੂ ਦੁਰਗਾਪੁਰ, ਜਾਰਜਪੁਰ, ਮੈਰੀਪੁਰ, ਝਲ ਬੀਬੀੜੀ, ਕਡਾਲ ਨੋ ਅਬਾਦ, ਕਾਹਨਾ, ਕਾਲਰੂ, ਉੱਚਾ ਬੇਟ,, ਦੇਸਲ ਆਦਿ ਪਿੰਡਾਂ ਵਿੱਚ ਕਾਫੀ ਨੁਕਸਾਨ ਹੋਇਆ ਹੈ। ਕਈ ਕਿਸਾਨਾਂ ਦੀਆਂ ਫਸਲਾਂ ਜ਼ਮੀਨ 'ਤੇ ਲੰਮੀਆ ਪੈ ਗਈਆਂ ਹਨ। ਮੌਸਮ ਵਿੱਚ ਬਦਲਾਅ ਕਾਰਨ ਵੈਸਾਖੀ ਤੋ ਪਹਿਲਾ ਹੀ ਕਣਕ ਕੀ ਫਸਲ ਲਗਭਗ ਪੱਕ ਚੁਕੀ ਹੈ।
ਪੰਜਾਬ ਖੇਤੀ ਬਾੜੀ ਯੁਨੀਵਸਿਟੀ ਲੁਧਿਆਣ ਦੇ ਮਾਹਿਰਾ ਡਾ. ਜੁਗਰਾਜ ਸਿੰਘ ਅਨੁਸਾਰ ਅਗੇਤੀ ਗਰਮੀ ਆਉਣ ਕਾਰਣ ਕਣਕ ਦੇ ਝਾੜ ਚ ਪਹਿਲਾ ਹੀ ਦੋ ਤੋ ਤਿੰਨ ਕਵਿੰਟਲ ਦੀ ਕਮੀ ਆਉਣ ਦੀ ਸੰਭਾਵਨ ਜਤਾਈ ਜਾ ਰਹੀ ਹੈ। ਇਸ ਸੰਬੰਧੀ ਸ਼ਿਕਰਪੁਰ ਦੇ ਕਿਸਾਨ ਸੁਖਵਿੰਦਰ ਸਿੰਘ ਅਤੇ ਜਾਰਜਪੁਰ ਦੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ਅਤੇ ਆਸਾਂ 'ਤੇ ਬੁਰਾ ਪਾਣੀ ਫੇਰ ਦਿੱਤਾ ਹੈ। ਪਹਿਲਾਂ ਆਲੂ ਦੀ ਫਸਲ ਦਾ ਭਾਅ ਨਹੀ ਮਿਲਿਆ, ਜਿਸ ਕਾਰਨ ਕਿਸਾਨਾਂ ਨੂੰ ਪਹਿਲਾ ਹੀ ਵੱਡਾ ਆਰਥਿਕ ਧੱਕਾ ਲੱਗ ਚੁੱਕਾ ਹੈ। ਹੁਣ ਮੀਂਹ ਕਾਰਨ ਪੱਕੀ ਹੋਈ ਕਣਕ ਦੀ ਫਸਲ ਕੱਟੀ ਜਾਵੇਗੀ ਜਾਂ ਨਹੀਂ, ਕੋਈ ਕੁਛ ਨਹੀਂ ਕਹਿ ਸਕਦਾ।