ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਡਰਾਈਵਰ ਤੇ ਮਾਮਲਾ ਦਰਜ
ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਡਰਾਈਵਰ ਤੇ ਮਾਮਲਾ ਦਰਜ
Publish Date: Thu, 19 Mar 2026 06:50 PM (IST)
Updated Date: Thu, 19 Mar 2026 06:52 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਲਾਪਰਵਾਹੀ ਨਾਲ ਵਾਹਣ ਚਲਾਉਣ ਵਾਲੇ ਡਰਾਈਵਰ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਪ੍ਰਭਜੋਤ ਕੌਰ ਪੁੱਤਰੀ ਗੁਰਦੇਵ ਸਿੰਘ ਵਾਸੀ ਸਰਾਭਾ ਨਗਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਹ ਆਪਣੀ ਕਾਰ ਨੰਬਰ ਪੀਬੀ08 ਐੱਫਐੱਚ 2235 ਮਾਰਕਾ ਹੌਂਡਾ ਅਮੇਜ਼ ਰੰਗ ਚਿੱਟਾ ’ਤੇ ਸਵਾਰ ਹੋ ਕੇ ਲੁਧਿਆਣੇ ਜਾ ਰਹੇ ਸੀ। ਕਰੀਬ 11 ਵਜੇ ਵਿਰਕਾ ਗੇਟ ਨਜ਼ਦੀਕ ਜੀਟੀ ਰੋਡ ’ਤੇ ਗੱਡੀ ਰੋਕ ਕੇ ਖੜ੍ਹੇ ਹੋ ਗਏ। ਪਿਛੋਂ ਇਕ ਬੋਲੈਰੋ ਪੀਬੀ65 ਬੀਐੱਚ 1418 ਮਾਰਕਾ ਬੋਲੈਰੋ ਕਮਰਸ਼ੀਅਲ ਲਾਪਰਵਾਹੀ ਨਾਲ ਤੇਜ਼ ਰਫਤਾਰ ਆਈ ਤੇ ਉਨ੍ਹਾਂ ਦੀ ਗੱਡੀ ਵਿਚ ਲਿਆ ਕੇ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਗੱਡੀ ਦਾ ਕਾਫੀ ਨੁਕਸਾਨ ਹੋਇਆ। ਉਪਰੰਤ ਜਦੋਂ ਉਨ੍ਹਾਂ ਜਾਂਚ ਕੀਤੀ ਤਾਂ ਬੋਲੈਰੋ ਦੇ ਡਰਾਈਵਰ ਦੀ ਪਛਾਣ ਰੀਤਿਕ ਪੁੱਤਰ ਪਵਨ ਕੁਮਾਰ ਵਾਸੀ ਫੋਕਲ ਪੁਆਇੰਟ ਲੁਧਿਆਣਾ ਵਜੋਂ ਹੋਈ। ਉਨ੍ਹਾਂ ਵੱਲੋਂ ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਡਰਾਈਵਰ ’ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ।