ਗ੍ਰੈਂਡ ਐਗਜ਼ੀਬਿਊਸ਼ਨ ਹੈਪੀ ਪੈਲੇਸ ਸੁਲਤਾਨਪੁਰ ਲੋਧੀ ਵਿਖੇ 26 ਨੂੰ : ਬਰਾੜ
ਇਸ਼ਤਿਹਾਰ ਪਾਲਟੀ ਗ੍ਰੈਂਡ ਐਗਜੀਬਿਊਸ਼ਨ ਹੈਪੀ ਪੈਲੇਸ ਸੁਲਤਾਨਪੁਰ ਲੋਧੀ ਵਿਖੇ 26 ਅਪ੍ਰੈਲ ਨੂੰ : ਮਨਦੀਪ ਬਰਾੜ
Publish Date: Thu, 23 Apr 2026 09:24 PM (IST)
Updated Date: Fri, 24 Apr 2026 04:13 AM (IST)
ਕੈਪਸ਼ਨ : 23ਕੇਪੀਟੀ47 ਐਗਜੀਬਿਊਸ਼ਨ ਦੀ ਪ੍ਰਬੰਧਕ ਮਨਦੀਪ ਬਰਾੜ। ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਹੈਪੀ ਪੈਲੇਸ ਵਿੱਚ ਪਹਿਲੀ ਵਾਰ ਗ੍ਰੈਂਡ ਐਗਜੀਬਿਊਸ਼ਨ 26 ਅਪ੍ਰੈਲ ਨੂੰ ਲੱਗ ਰਹੀ ਹੈ ਜਿਸ ਵਿੱਚ ਹੈਲਥ ਕੇਅਰ ਨਾਲ ਸੰਬੰਧਿਤ ਪਰੋਡਕਟਸ,ਹੈਂਡਲੂਮ, ਪੰਜਾਬੀ ਜੁੱਤੀ, ਵੱਖ ਵੱਖ ਤਰ੍ਹਾਂ ਦੇ ਬੁਟੀਕ ਪਰੋਡਕਟਸ , ਸ਼ੁੱਧ ਹਲਦੀ ਅਤੇ ਸ਼ਹਿਦ ਦੀਆਂ ਆਈਟਮਾਂ ਅਤੇ ਹੋਰ ਘਰੇਲੂ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਗਜੀਬਿਊਸ਼ਨ ਦੇ ਪ੍ਰਬੰਧਕ ਮਨਦੀਪ ਬਰਾੜ ਨੇ ਦੱਸਿਆ ਕਿ ਇਸ ਐਗਜੀਬਿਊਸ਼ਨ ਵਿੱਚ ਸਾਰੇ ਪਰੋਡਕਟਸ ਉੱਚ ਕੁਵਾਲਟੀ ਅਤੇ ਵਾਜਿਬ ਰੇਟਾਂ ਤੇ ਉਪਲੱਬਧ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਐਗਜੀਬਿਊਸ਼ਨ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਚੱਲੇਗੀ।ਇਸ ਮੌਕੇ ਲੱਕੀ ਡਰਾਅ ਵੀ ਕੱਢੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਸਪੈਸ਼ਲ ਤੌਰ ਤੇ ਔਰਤਾਂ ਦਾ ਫੁੱਲ ਬੌਡੀ ਚੈੱਕਅਪ ਸਿਰਫ਼ 200 ਰੁਪਏ ਵਿੱਚ ਕੀਤਾ ਜਾਵੇਗਾ ਜ਼ੋ ਕਿ ਮਾਰਕੀਟ ਵਿੱਚ ਹਜ਼ਾਰਾਂ ਰੁਪਏ ਨਾਲ ਹੁੰਦਾ ਹੈ। ਇਸ ਐਗਜੀਬਿਊਸ਼ਨ ਵਿੱਚ ਸਾਰੇ ਪਰੋਡਕਟਸ ਮਿਆਰੀ ਹੋਣਗੇ ਅਤੇ ਮਾਪਦੰਡਾਂ ਤੇ ਖਰੇ ਉਤਰਨ ਵਾਲੇ ਹਨ । ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਗਜੀਬਿਊਸ਼ਨ ਦਾ ਜ਼ਰੂਰ ਹਿੱਸਾ ਬਣਨ ਇਸ ਨੂੰ ਯਾਦਗਾਰੀ ਬਣਾਉਣ ।