ਪੰਜਾਬ ’ਚ ਹੋਰ ਵਧੀ ਮਿਲਾਵਟਖੋਰੀ : ਗੁਰਸਿਮਰ ਸਿੰਘ
ਪੰਜਾਬ ਅੰਦਰ ਹੋਰ ਜਿਆਦਾ ਵਧਿਆ ਮਿਲਾਵਟ ਖੋਰੀ ਤੇ ਭ੍ਰਿਸ਼ਟਾਚਾਰ
Publish Date: Thu, 02 Apr 2026 08:16 PM (IST)
Updated Date: Thu, 02 Apr 2026 08:19 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੂਬੇ ਦੀ ਸੱਤਾ ਸੰਭਾਲਣ ਤੋਂ ਪਹਿਲ਼ਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਭ੍ਰਿਸ਼ਟਾਚਾਰ ਤੇ ਮਿਲਾਵਟਖੋਰੀ ਨੂੰ ਜੜ੍ਹ ਤੋਂ ਖਤਮ ਕਰ ਦੇਣਗੇ ਪਰ ਪੰਜਾਬ ਦੇ ਹਲਾਤ ਉਲਟੇ ਹੋ ਚੁੱਕੇ ਹਨ। ਭ੍ਰਿਸ਼ਟਾਚਾਰ ਹੋਰ ਜ਼ਿਆਦਾ ਵਧ ਚੁੱਕਾ ਹੈ ਤੇ ਮਿਲਾਵਟਖੋਰੀ ਨੇ ਲੋਕਾਂ ਨੂੰ ਪਰੇਸ਼ਾਨੀ ਵਿਚ ਪਾਇਆ ਹੋਇਆ ਹੈ ਜਦਕਿ ਉੱਚ ਅਧਿਕਾਰੀਆਂ ਕੋਲੋਂ ਨਾ ਹੀ ਮਿਲਾਵਟ ਕਰਨ ਵਾਲੇ ਫੜੇ ਜਾ ਰਹੇ ਹਨ ਤੇ ਨਾ ਹੀ ਭ੍ਰਿਸਟਾਚਾਰ ਕਰਨ ਵਾਲੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਥ ਪ੍ਰਧਾਨ ਫਗਵਾੜਾ ਗੁਰਸਿਮਰ ਸਿੰਘ ਨੇ ਦਸਿਆ ਕਿ ਕਿਸੇ ਵੀ ਸਰਕਾਰੀ ਅਦਾਰੇ ਵਿਚ ਪਹਿਲਾਂ ਤਾਂ ਕੰਮ ਹੋ ਵੀ ਜਾਂਦੇ ਸਨ ਪਰ ਹੁਣ ਤਾਂ ਕਈ-ਕਈ ਚੱਕਰ ਲਗਾਉਣ ’ਤੇ ਵੀ ਸਰਕਾਰੀ ਕੰਮ ਨਹੀਂ ਹੁੰਦੇ। ਭ੍ਰਿਸ਼ਟਾਚਾਰ ਤਾਂ ਖਤਮ ਨਹੀਂ ਹੋ ਸਕਿਆ ਪਰ ਆਮ ਲੋਕਾਂ ਦੀ ਪਰੇਸ਼ਾਨੀ ਵਿਚ ਜ਼ਰੂਰ ਵਾਧਾ ਹੋ ਚੁੱਕਾ ਹੈ। ਗੁਰਸਿਮਰ ਸਿੰਘ ਨੇ ਕਿਹਾ ਕਿ ਖਾਣ ਵਾਲੇ ਲਗਭਗ ਸਾਰੇ ਹੀ ਪਦਾਰਥਾਂ ਵਿਚ ਮਿਲਾਵਟਖੋਰੀ ਦਾ ਬੋਲਬਾਲਾ ਹੈ, ਜਿਸ ਕਾਰਨ ਆਮ ਲੋਕ ਬਿਮਾਰੀਆਂ ਦੀ ਚਪੇਟ ਵਿਚ ਆ ਰਹੇ ਹਨ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਬੀਤੇ ਚਾਰ ਸਾਲਾਂ ਵਿਚ ਤਾਂ ਪੰਜਾਬ ਅੰਦਰ ਭ੍ਰਿਸ਼ਟਾਚਾਰ ਤੇ ਮਿਲਾਵਟਖੋਰੀ ਵਿਚ ਕੁਝ ਵੀ ਸੁਧਾਰ ਨਹੀ ਹੋ ਸਕਿਆ ਪਰ ਅਖੀਰਲੇ ਸਾਲ ਵਿਚ ਹੀ ਪੰਜਾਬ ਦਾ ਕੁਝ ਭਲਾ ਕਰ ਲੈਣ।