ਪ੍ਰਸ਼ਾਸਨ ਨੇ ਸੁਣੀਆਂ ਨਡਾਲਾ ਦੇ ਲੋਕਾਂ ਦੀਆਂ ਮੁਸ਼ਕਿਲਾਂ
ਨਡਾਲਾ ਵਿਚ ਦੁਕਾਨਦਾਰਾਂ ਅਤੇ ਲੋਕ ਮਸਲਿਆਂ ਦੇ ਹੱਲ ਲਈ ਪ੍ਰਸ਼ਾਸਨ ਨੇ ਲੋਕ ਮਿਲਣੀ ਕੀਤੀ ਆਯੋਜਿਤ
Publish Date: Sat, 14 Mar 2026 09:22 PM (IST)
Updated Date: Sat, 14 Mar 2026 09:24 PM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਇਲਾਕੇ ਦੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਐੱਸਡੀਐੱਮ ਭੁਲੱਥ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਤੇ ਮੌਕੇ ‘ਤੇ ਹੀ ਕਈ ਮਸਲਿਆਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਲੋਕ ਮਿਲਣੀ ਦੌਰਾਨ ਦੁਕਾਨਦਾਰਾਂ ਵੱਲੋਂ ਟ੍ਰੈਫਿਕ ਸਮੱਸਿਆ, ਨਾਜਾਇਜ਼ ਕਬਜ਼ੇ, ਸਫਾਈ ਪ੍ਰਬੰਧ ਤੇ ਹੋਰ ਬੁਨਿਆਦੀ ਸਹੂਲਤਾਂ ਸਬੰਧੀ ਆਪਣੀਆਂ ਮੰਗਾਂ ਪ੍ਰਸ਼ਾਸਨ ਅੱਗੇ ਰੱਖੀਆਂ ਗਈਆਂ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਤੇ ਇਲਾਕੇ ਵਿਚ ਸੁਚੱਜਾ ਪ੍ਰਬੰਧ ਬਣਾਈ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਐੱਸਡੀਐੱਮ ਨੇ ਕਿਹਾ ਕਿ ਲੋਕ ਮਿਲਣੀਆਂ ਕਰਵਾਉਣ ਦਾ ਮਕਸਦ ਲੋਕਾਂ ਤੇ ਪ੍ਰਸ਼ਾਸਨ ਦਰਮਿਆਨ ਸਿੱਧਾ ਸੰਪਰਕ ਬਣਾਉਣਾ ਹੈ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਤੇ ਪ੍ਰਭਾਵਸ਼ਾਲੀ ਹੱਲ ਕੀਤਾ ਜਾ ਸਕੇ। ਇਸ ਮੌਕੇ ਵੱਡੀ ਗਿਣਤੀ ਵਿਚ ਦੁਕਾਨਦਾਰ ਤੇ ਇਲਾਕਾ ਵਾਸੀ ਮੌਜੂਦ ਸਨ, ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਪ੍ਰਸ਼ਾਸਨ ਅੱਗੇ ਰੱਖੀਆਂ। ਇਸ ਮੌਕੇ ਕੌਂਸਲਰ ਸੰਦੀਪ ਟੋਨੀ, ਕੌਂਸਲਰ ਸੰਦੀਪ ਸੈਣੀ, ਅਮਨਦੀਪ ਸਿੰਘ ਕਾਹਲੋਂ, ਕੌਂਸਲਰ ਲਕਸ਼ ਚੌਧਰੀ, ਬਲਾਕ ਪ੍ਰਧਾਨ ਹੈਪੀ ਖੱਖ, ਲੱਖਾ ਲਹੌਰੀਆ, ਸੰਦੀਪ ਕੁਮਾਰ ਲੈਬ ਵਾਲੇ, ਜੱਜ ਸੱਚਦੇਵਾ, ਬੱਬੂ ਵਰਮਾ ਸ਼ਿਵ ਕੁਮਾਰ, ਹਰਭਜਨ ਸਿੰਘ ਵਾਲੀਆ, ਅਰਸ਼ ਕਪੂਰ, ਪੁਸ਼ਕਰ ਭਾਟੀਆ, ਸੁਰੇਸ਼ ਦੱਤਾ, ਫੌਜਾ ਸਿੰਘ ਤੋਂ ਇਲਾਵਾ ਈਓ ਨਡਾਲਾ ਬਲਜੀਤ ਸਿੰਘ, ਇੰਸਪੈਕਟਰ ਅੰਮ੍ਰਿਤਪਾਲ ਸਿੰਘ ਢਿੱਲੋਂ, ਸੈਕਟਰੀ ਸੁਖਵਿੰਦਰ ਸਿੰਘ, ਥਾਣਾ ਮੁਖੀ ਭੁਲੱਥ ਰਣਜੀਤ ਸਿੰਘ, ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ, ਸੈਕਟਰੀ ਪਰਮਿੰਦਰ ਸਿੰਘ ਬਲਾਕ ਨਡਾਲਾ, ਜੇਈ ਪੰਕਜ ਬਿਜਲੀ ਵਿਭਾਗ, ਇੰਸਪੈਕਟਰ ਭੁਪਿੰਦਰ ਸਿੰਘ, ਸੀਵਰੇਜ ਵਿਭਾਗ ਜੇਈ ਨਵਦੀਪ ਸਿੰਘ, ਵਾਟਰ ਸਪਲਾਈ ਜੇਈ ਐੱਨਪੀ ਬਿਸ਼ਨੋਈ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।