ਰਾਜੀਵ ਵਰਮਾ ਨੂੰ “ਮਾਣ ਪੰਜਾਬ ਦਾ” ਐਵਾਰਡ
ਸ਼੍ਰੀ ਰਜੀਵ ਵਰਮਾ ਨੂੰ “ਮਾਣ ਪੰਜਾਬ ਦਾ” ਐਵਾਰਡ
Publish Date: Mon, 09 Feb 2026 06:53 PM (IST)
Updated Date: Mon, 09 Feb 2026 06:56 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬੀ ਕਲਾ ਤੇ ਸਾਹਿਤ ਕੇਂਦਰ ਤੇ ਸੰਗੀਤ ਦਰਪਨ ਵੱਲੋਂ ਸਾਬਕਾ ਏਡੀਸੀ ਫਗਵਾੜਾ ਰਾਜੀਵ ਵਰਮਾ ਨੂੰ 12 ਫਰਵਰੀ ਦੁਪਹਿਰ 12:30 ਵਜੇ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਉਨ੍ਹਾਂ ਦੀਆਂ ਬੇਮਿਸਾਲ ਸਰਕਾਰੀ ਸੇਵਾਵਾਂ ਬਦਲੇ “ਮਾਣ ਪੰਜਾਬ ਦਾ” ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਤਰਨਜੀਤ ਸਿੰਘ ਕਿੰਨੜਾ ਤੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਰਾਜੀਵ ਵਰਮਾ ਦਾ ਫਗਵਾੜਾ ਦੇ ਵਿਕਾਸ ਤੇ ਸੇਵਾ ਵਿਚ ਵੱਡਾ ਯੋਗਦਾਨ ਰਿਹਾ ਹੈ।