ਗ਼ਲਤ ਨੰਬਰ ਪਲੇਟ ਲਾ ਕੇ ਐਕਟਿਵਾ ਚਲਾਉਣ ਵਾਲਾ ਕਾਬੂ
ਮੋਟਰਸਾਈਕਲ ਤੇ ਐਕਟਿਵਾ ਦੀ ਨੰਬਰ ਪਲੇਟ ਲਗਾ ਕੇ ਚਲਾਉਣ ਵਾਲਾ ਆਰੋਪੀ ਕਾਬੂ
Publish Date: Sun, 22 Mar 2026 07:34 PM (IST)
Updated Date: Mon, 23 Mar 2026 04:14 AM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਮੋਟਰਸਾਈਕਲ ਤੇ ਐਕਟਿਵਾ ਦੀ ਨੰਬਰ ਪਲੇਟ ਲਗਾ ਕੇ ਚਲਾਉਣ ਵਾਲੇ ਆਰੋਪੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਭੈੜੇ ਅੰਸਰਾਂ ਦੀ ਭਾਲ ਲਈ ਉਹ ਦੋਸਾਂਝਾ ਗੇਟ ਅਰਬਨ ਅਸਟੇਟ ਮੌਜੂਦ ਸੀ ਤਾਂ ਇੱਕ ਮੋਟਰਸਾਈਕਲ ਪੀਬੀ 08 ਡੀਯੂ 3721 ਇਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜਿਸ ਦਾ ਨਾਮ ਸਾਹਿਲ ਬਾਗਲਾ ਪੁੱਤਰ ਜੋਗਿੰਦਰ ਪਾਲ ਵਾਸੀ ਮੁਹੱਲਾ ਗੋਬਿੰਦਪੁਰਾ ਵਜੋਂ ਹੋਈ। ਜਦੋਂ ਸੀ ਟਰੈਪ ਤੇ ਮੋਟਰਸਾਈਕਲ ਚੈੱਕ ਕੀਤਾ ਤਾਂ ਮੋਟਰਸਾਈਕਲ ਤੇ ਲੱਗਾ ਨੰਬਰ ਪੀਬੀ08 3721 ਇਕ ਐਕਟਿਵਾ ਦਾ ਹੋਣਾ ਪਾਇਆ ਗਿਆ। ਨੌਜਵਾਨ ਤੋਂ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਦੇ ਪਿਤਾ ਜੋਗਿੰਦਰ ਪਾਲ ਪੁਤਰ ਦਾਰਾ ਰਾਮ ਵਾਸੀ ਗੋਬਿੰਦਪੁਰਾ ਚਾਰ ਪੰਜ ਸਾਲ ਪਹਿਲਾਂ ਮੋਟਰਸਾਈਕਲ ਕੰਮ ਕਰਦੇ ਲੇਬਰ ਵਿਅਕਤੀ ਕੋਲੋਂ 12 ਹਜਾਰ ਰੁਪਏ ਵਿੱਚ ਖਰੀਦਿਆ ਸੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਜੋਗਿੰਦਰ ਪਾਲ ਪੁੱਤਰ ਦਾਰਾ ਰਾਮ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।