ਸੜਕ ਹਾਦਸੇ ’ਚ ਫੌਜੀ ਦੀ ਮੌਤ
ਸੰਵਾਦ ਸੂਤਰ, ਕਪੂਰਥਲਾ :
Publish Date: Thu, 01 Jan 2026 10:28 PM (IST)
Updated Date: Thu, 01 Jan 2026 10:32 PM (IST)
ਸੰਵਾਦ ਸੂਤਰ, ਕਪੂਰਥਲਾ : ਪਿੰਡ ਤਾਸ਼ਪੁਰ ਮੋੜ ਦੇ ਨੇੜੇ ਸੜਕ ਹਾਦਸੇ ’ਚ ਇਕ ਫੌਜੀ ਦੀ ਮੌਤ ਹੋ ਗਈ। ਡੱਲਾ ਪੁਲਿਸ ਚੌਕੀ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾਇਆ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਸ਼ੇਖੂਪੁਰ ਦੇ ਰੂਪ ’ਚ ਹੋਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਡੱਲਾ ਚੌਕੀ ਮੁਖੀ ਮਲਕੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਲਗਪਗ 11 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਤਾਸ਼ਪੁਰ ਮੋੜ ’ਤੇ ਇਕ ਕਾਰ ਪੰਕਚਰ ਹੋਣ ਕਾਰਨ ਦਰੱਖਤ ਨਾਲ ਜਾ ਟਕਰਾਈ ਹੈ। ਪੁਲਿਸ ਪਾਰਟੀ ਸਣੇ ਉਹ ਮੌਕੇ ’ਤੇ ਪਹੁੰਚੇ। ਜਦ ਤੱਕ ਕਾਰ ਸਵਾਰ ਨੌਜਵਾਨ ਨੂੰ ਬਾਹਰ ਕੱਢਿਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਰਾਜਸਥਾਨ ਬਾਰਡਰ ’ਚ ਤਾਇਨਾਤ ਫੌਜ ਦਾ ਜਵਾਨ ਹੈ। ਬੁੱਧਵਾਰ ਨੂੰ ਉਸ ਨੇ ਫੋਨ ਕੀਤਾ ਕਿ ਉਹ ਨਵੇਂ ਸਾਲ ਦੀ ਸਵੇਰ ਘਰ ਪਹੁੰਚੇਗਾ ਪਰ ਰਾਤ ਨੂੰ ਪੁਲਿਸ ਨੇ ਸੂਚਨਾ ਦਿੱਤੀ ਕਿ ਉਸ ਦੇ ਪਤੀ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ।