‘ਆਪ’ ਆਗੂਆਂ ਤੇ ਜੇਈ ਨੇ ਬਣ ਰਹੀ ਸੜਕ ਦਾ ਲਿਆ ਜਾਇਜ਼ਾ
ਆਪ ਆਗੂਆਂ ਅਤੇ ਜੇ ਈ ਬਲਵਿੰਦਰ ਸਿੰਘ ਨੇ ਬਣ ਰਹੀ ਆਲਮਗੀਰ- ਬਨਵਾਲੀਪੁਰ ਸੜਕ ਦਾ ਲਿਆ ਜਾਇਜ਼ਾ
Publish Date: Wed, 28 Jan 2026 07:52 PM (IST)
Updated Date: Thu, 29 Jan 2026 04:11 AM (IST)

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਕੰਮ ਜੰਗੀ ਪੱਧਰ ’ਤੇ ਜਾਰੀ : ਆਪ ਆਗੂ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ, ਕਾਲਾ ਸੰਘਿਆਂ : ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਦੇ ਪ੍ਰੋਗਰਾਮ ਤਹਿਤ ਹਲਕਾ ਕਪੂਰਥਲਾ ਦੀਆਂ ਸੜਕਾਂ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਅਤੇ ਕਪੂਰਥਲਾ ਹਲਕੇ ਦੀਆਂ ਸੜਕਾਂ ਦਾ ਕੰਮ ਹਲਕਾ ਇੰਚਾਰਜ਼ ਕਰਮਵੀਰ ਸਿੰਘ ਚੰਦੀ ਅਤੇ ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਦੀ ਰਹਿਨੁਮਾਈ ਹੇਠ ਲਗਾਤਾਰ ਚਲ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਨਰਿੰਦਰ ਸਿੰਘ ਸੰਘਾ, ਬਲਾਕ ਪ੍ਰਧਾਨ ਵਿਜੇ ਕੁਮਾਰ ਅਰੋੜਾ, ਜਗਰੂਪ ਸਿੰਘ ਸੋਸ਼ਲ ਮੀਡੀਆ ਹਲਕਾ ਕੋਆਰਡੀਨੇਟਰ ਤੇ ਉਹਨਾਂ ਦੇ ਸਾਥੀਆਂ ਵੱਲੋਂ ਹਲਕਾ ਕਪੂਰਥਲਾ ਦੇ ਪਿੰਡ ਆਲਮਗੀਰ ਤੋਂ ਪਿੰਡ ਬਨਵਾਲੀ ਪੁਰ ਤੋਂ ਪਿੰਡ ਚਿੱਟੀ ਦੀ ਹੱਦ ਤੱਕ ਅਤੇ ਬਨਵਾਲੀਪੁਰ ਤੋਂ ਪਿੰਡ ਰਾਮਪੁਰ ਨਵਾਂ ਪਿੰਡ ਤੱਕ ਬਣ ਰਹੀ ਨਵੀਂ ਸੜਕ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਬਣ ਰਹੀਆਂ ਉਕਤ ਸੜਕਾਂ ਜਿਹਨਾਂ ਦੀ ਲੰਬਾਈ 3.55 ਕਿਲੋਮੀਟਰ ਹੈ ਇਹ 2 ਕਰੋੜ 12 ਲੱਖ 98 ਹਜਾਰ ਦੀ ਲਾਗਤ ਨਾਲ ਬਨਣ ਜਾ ਰਿਹਾ ਇਸ ਰੋਡ ਦੀ ਚੌੜਾਈ 18 ਫੁੱਟ ਹੋਣ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਮੌਕੇ ਤੇ ਆਏ ਜੇ ਈ ਬਲਵਿੰਦਰ ਸਿੰਘ ਨੂੰ ਅਤੇ ਐਕਸੀਅਨ ਰਕੇਸ਼ ਕੁਮਾਰ ਅਤੇ ਐਸ ਡੀ ਓ ਸਨਦੀਪ ਕੁਮਾਰ ਨੂੰ ਅਪੀਲ ਕੀਤੀ ਕਿ ਇਹਨਾਂ ਸੜਕਾਂ ਦਾ ਕੰਮ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਵੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਬਲਕਾਰ ਸਿੰਘ ਲਾਲਕਾ, ਹਰਵਿੰਦਰ ਸਿੰਘ ਸੰਘਾ, ਡਾ, ਬਲਰਾਮ, ਸੁਨੀਲ ਸਿੰਘ ਬਲਾਕ ਪ੍ਰਧਾਨ ਸੋਸ਼ਲ ਮੀਡੀਆ, ਪਵਨਪ੍ਰੀਤ ਸਿੰਘ ਸੰਘਾ ਯੂਥ ਵਿੰਗ ਹਲਕਾ ਵਾਈਸ ਪ੍ਰਧਾਨ, ਮਹਿਲਾ ਵਿੰਗ ਦੇ ਬਲਾਕ ਪ੍ਰਧਾਨ ਮੈਡਮ ਜਸਵੰਤ ਕੌਰ ਅਤੇ ਭਜਨ ਸਿੰਘ, ਉਂਕਾਰ ਸਿੰਘ ਅਤੇ ਹੋਰ ਵੀ ਆਗੂ ਹਾਜ਼ਰ ਸਨ।