ਬੋਬੀ ਚਮ ਨੇ ਕੜ੍ਹੀ-ਚਾਵਲ ਦਾ ਲੰਗਰ ਲਾਇਆ
ਆਪ’ ਆਗੂ ਬੋਬੀ ਚਮ ਨੇ ਮਾਤਾ-ਪਿਤਾ ਦੀ ਨਿੱਘੀ ਯਾਦ ‘ਚ ਲਗਾਇਆ ਕੜ੍ਹੀ-ਚਾਵਲ ਦਾ ਲੰਗਰ
Publish Date: Fri, 16 Jan 2026 07:38 PM (IST)
Updated Date: Fri, 16 Jan 2026 07:39 PM (IST)

ਫਗਵਾੜਾ : ਆਮ ਆਦਮੀ ਪਾਰਟੀ ਦੀ ਆਬਕਾਰੀ ਤੇ ਕਰ-2 ਸ਼ਾਖਾ, ਵਿਧਾਨ ਸਭਾ ਹਲਕਾ ਫਗਵਾੜਾ ਦੇ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਸੁਸ਼ੀਲ ਚਮ (ਬੋਬੀ) ਨੇ ਆਪਣੇ ਮਾਪਿਆਂ ਸਵ. ਦਰਸ਼ਨਾ ਦੇਵੀ ਚਮ ਅਤੇ ਸਵ. ਕ੍ਰਿਸ਼ਨ ਚੰਦ ਚਮ ਦੀ ਨਿੱਘੀ ਯਾਦ ਵਿਚ ਸਥਾਨਕ ਸਿਨੇਮਾ ਰੋਡ ’ਤੇ ਕੜ੍ਹੀ-ਚਾਵਲ ਦਾ ਲੰਗਰ ਲਗਾਇਆ, ਜਿਸਦੀ ਸ਼ੁਰੂਆਤ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਆਪ ਆਗੂ ਜੋਗਿੰਦਰ ਸਿੰਘ ਮਾਨ ਨੇ ਆਪਣੇ ਹੱਥੀਂ ਲੰਗਰ ਵੰਡ ਕੇ ਕਰਵਾਈ। ਇਸ ਮੌਕੇ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਮਾਪਿਆਂ ਦੀ ਯਾਦ ਵਿਚ ਲੋਕ ਸੇਵਾ ਕਰਨਾ ਇਕ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਹਮੇਸ਼ਾ ਸਮਾਜ ਸੇਵੀ ਸਰਗਰਮੀਆਂ ਵਿਚ ਸਭ ਤੋਂ ਅੱਗੇ ਰਹਿੰਦੇ ਹਨ ਅਤੇ ਅਜਿਹੇ ਸਮਾਗਮ ਸਮਾਜਿਕ ਸਦਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਚੇਅਰਮੈਨ ਸੁਸ਼ੀਲ ਚਮ ਨੇ ਦੱਸਿਆ ਕਿ ਉਨ੍ਹਾਂ ਦੇ ਮਾਪਿਆਂ ਨੇ ਹਮੇਸ਼ਾ ਉਨ੍ਹਾਂ ਨੂੰ ਸੇਵਾ, ਸਾਦਗੀ ਅਤੇ ਮਨੁੱਖਤਾ ਦੀਆਂ ਕਦਰਾਂ-ਕੀਮਤਾਂ ਦੇ ਸੰਸਕਾਰ ਦਿੱਤੇ ਹਨ। ਇਹ ਲੰਗਰ ਉਨ੍ਹਾਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਦੀ ਲੜੀ ਦਾ ਹੀ ਇਕ ਉਪਰਾਲਾ ਹੈ। ਉਨ੍ਹਾਂ ਸਿਨੇਮਾ ਰੋਡ ਮਾਰਕੀਟ ਐਸੋਸੀਏਸ਼ਨ ਦਾ ਸਹਿਯੋਗ ਲਈ ਧੰਨਵਾਦ ਵੀ ਕੀਤਾ। ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਨੇ ਵੀ ਬੌਬੀ ਚਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਸੇਵਾ ਕਾਰਜ ਸਮਾਜ ਨੂੰ ਇਕਜੁੱਟ ਕਰਨ ਵਿਚ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸੁਸ਼ੀਲ ਚਮ ਵੱਲੋਂ ਕੀਤਾ ਗਿਆ ਇਹ ਯਤਨ ਸ਼ਲਾਘਾਯੋਗ ਹੈ ਅਤੇ ਦੂਜਿਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਸਿਨੇਮਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਲਾਲ, ਐਡਵੋਕੇਟ ਰਵਿੰਦਰ ਸ਼ਰਮਾ, ਵਿਕਰਮ ਰਾਣਾ, ਮਹੇਸ਼ ਬਾਂਗਾ, ਰਵਿੰਦਰ ਸਿੰਘ, ਅਜੇ ਓਹਰੀ ਅਤੇ ਸਿਨੇਮਾ ਰੋਡ ਮਾਰਕੀਟ ਦੇ ਮੈਂਬਰ ਮੌਜੂਦ ਸਨ।