ਕਈ ਪਰਿਵਾਰ ‘ਆਪ’ ’ਚ ਹੋਏ ਸ਼ਾਮਲ
ਆਪ ਹਲਕਾ ਇੰਚਾਰਜ਼ ਐਡਵੋਕੇਟ ਚੰਦੀ ਵੱਲੋਂ ਰਾਮਪੁਰ ਨਵਾਂ ਪਿੰਡ ਵਿਖੇ ਵਰਕਰਾਂ ਨਾਲ ਮੀਟਿੰਗ, ਕਈ ਪਰਿਵਾਰ ਆਪ ’ਚ ਸ਼ਾਮਿਲ
Publish Date: Fri, 24 Apr 2026 09:24 PM (IST)
Updated Date: Fri, 24 Apr 2026 09:28 PM (IST)

- ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਲੋਕ ‘ਆਪ’ ’ਚ ਹੋ ਰਹੇ ਸ਼ਾਮਲ : ਹਲਕਾ ਇੰਚਾਰਜ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਪਿੰਡ ਰਾਮਪੁਰ ਨਵਾਂ ਪਿੰਡ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਕਪੂਰਥਲਾ ਦੇ ਇੰਚਾਰਜ ਕਰਮਵੀਰ ਸਿੰਘ ਚੰਦੀ ਵੱਲੋਂ ‘ਆਪ’ ਦੇ ਵਰਕਰ ਗੁਰਵਿੰਦਰ ਸਿੰਘ ਸੋਨੂੰ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਚੰਦੀ ਨੇ ਇਕੱਤਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਕਪੂਰਥਲਾ ਵਿੱਚ ਹੋ ਰਹੇ ਕੰਮਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਲਾਕੇ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਤੇ ਇਸੇ ਤਹਿਤ ਪਿੰਡ ਕਾਲਾ ਸੰਘਿਆਂ ਤੋਂ ਰਾਮਪੁਰ ਨਵਾਂ ਪਿੰਡ ਤੱਕ ਸੜਕ ਬਣਾਈ ਜਾ ਰਹੀ ਹੈ ਅਤੇ ਇਸ ਸੜਕ ਦੀ ਚੌੜਾਈ ਪਹਿਲਾਂ 11 ਫੁੱਟ ਸੀ ਤੇ ਹੁਣ ਨਵੀਂ ਬਣਾਈਂ ਜਾ ਰਹੀ ਸੜਕ 18 ਫੁੱਟ ਬਣੇਗੀ। ਉਨ੍ਹਾਂ ਕਿਹਾ ਕਿ ਕਾਲ਼ਾ ਸੰਘਿਆਂ ਵਿੱਚ ਜਿੱਥੇ ਪੰਚਾਇਤਾਂ ਰਾਹੀਂ ਸਰਕਾਰ ਵੱਲੋਂ ਅਨੇਕਾਂ ਵਿਕਾਸ ਕਾਰਜ ਲਗਾਤਾਰ ਚਲਾਏ ਜਾ ਰਹੇ ਉੱਥੇ ਹੀ ਕਿਸਾਨਾਂ ਦੀ ਚਿਰਾਂ ਤੋਂ ਦਾਣਾ ਮੰਡੀ ਵਿਖੇ ਵੱਡਾ ਸ਼ੈੱਡ ਬਣਵਾਉਣ ਦੀ ਕੀਤੀ ਜਾ ਰਹੀ ਮੰਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਅਤੇ ਮੰਡੀ ਵਿਖੇ ਸ਼ੈੱਡ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਸਟੇਡੀਅਮ, ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਹਰ ਪਰਿਵਾਰ ਦੇ ਬਣ ਰਹੇ ਨੇ ਦਸ ਲੱਖ ਦੇ ਸਿਹਤ ਬੀਮਾ ਕਾਰਡ, ਮਾਤਾਵਾਂ ਭੈਣਾਂ ਨਾਲ ਹਰ ਮਹੀਨੇ ਇੱਕ ਹਜ਼ਾਰ ਰੁਪਈਏ ਦੇਣ ਦਾ ਵਾਅਦਾ ਕੀਤਾ ਸੀ, ਉਹ ਵੀ ਪੂਰਾ ਕਰ ਦਿੱਤਾ ਗਿਆ ਹੈ ਗਿਆ ਹੈ ਤੇ ਮਾਨ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਆਪ ਮੁਹਾਰੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਰਵਿੰਦਰ ਸਿੰਘ ਗਿੰਦੀ, ਸਾਬਕਾ ਇੰਸਪੈਕਟਰ ਬਲਰਾਜ ਸਿੰਘ ਸਿੰਘ, ਜਗਦੀਪ ਸਿੰਘ ਜੱਗੀ ਬਲਜਿੰਦਰ ਸਿੰਘ, ਸਾਬਕਾ ਪੰਚ ਬਿੰਦਾ, ਬੂਟਾ ਸਿੰਘ, ਗੁਰਚੇਤ ਸਿੰਘ ਚੰਦੀ, ਪਵਿੱਤਰ ਸਿੰਘ ਪਿੱਤਾ, ਸੋਨੂੰ, ਹਰਦੀਪ ਸਿੰਘ, ਲਹਿੰਬਰ ਸਿੰਘ ਕਾਲਾ, ਕਾਲੂ, ਬੱਗਾ, ਸਾਬਾ ਦੋਧੀ, ਸੰਨੀ ਅਤੇ ਹੋਰ ਵੀ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਮੌਜੂਦ ਪਿੰਡ ਦੇ ਲੋਕਾਂ ਨੇ ਆਪਣੇ ਪਿੰਡ ਦੀਆਂ ਸਮੱਸਿਆਵਾਂ ਤੋਂ ਹਲਕਾ ਇੰਚਾਰਜ ਕਰਮਵੀਰ ਸਿੰਘ ਚੰਦੀ ਨੂੰ ਜਾਣੂ ਕਰਵਾਇਆ ਤੇ ਚੰਦੀ ਨੇ ਜਲਦੀ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਹਲਕਾ ਸੰਗਠਨ ਇੰਚਾਰਜ਼ ਹਿਨਾਤ ਸੰਨੀ ਠੇਕੇਦਾਰ, ਨਰਿੰਦਰ ਸਿੰਘ ਸੰਘਾ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ, ਵਿਜੇ ਅਰੋੜਾ ਬਲਾਕ ਪ੍ਰਧਾਨ, ਜਗਰੂਪ ਸਿੰਘ ਸੋਸ਼ਲ ਮੀਡੀਆ ਇੰਚਾਰਜ, ਦੇਬੀ ਸੁੰਨੜਵਾਲ, ਮਨਦੀਪ ਸਿੰਘ ਬਲਾਕ ਪ੍ਰਧਾਨ, ਹਰਵਿੰਦਰ ਸਿੰਘ ਸੰਘਾ ਸੀਨੀਅਰ ਆਗੂ, ਸਰਵਨ ਸਿੰਘ ਸੰਘਾ ਸੀਨੀਅਰ ਆਗ, ਡਾ. ਬਲਰਾਮ ਸ਼ਰਮਾ, ਜਤਿੰਦਰ ਸਿੰਘ, ਪਿੰਦਰ, ਇਮੂ ਕਾਲਾ ਸੰਘਿਆਂ, ਸ਼ਰਨਦੀਪ ਸਿੰਘ ਆਦਿ ਹਾਜ਼ਰ ਸਨ।