- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਜੀਠੀਆ ਵਿਰੁੱਧ ਕੀਤੀ ਆਪ ਸਰਕਾਰ ਦੀ ਕਾਰਵਾਈ ਨੇ ਕੀਤਾ ਲੋਕਤੰਤਰ ਦਾ ਘਾਣ- ਭੱਟੀ/ਜੋਸਨ

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੁਲਿਸ ਥਾਣਾ ਮਜੀਠਾ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਸਮਰਥਕਾਂ ਖਿਲਾਫ ਗੰਭੀਰ ਧਰਾਵਾਂ ਹੇਠ ਮੁਕੱਦਮਾ ਪੰਜਾਬ ਦੀ ਆਪ ਸਰਕਾਰ ਦੇ ਕਥਿਤ ਇਸ਼ਾਰਿਆਂ ’ਤੇ ਕੀਤਾ ਹੈ, ਉਸ ਨਾਲ ਲੋਕਤੰਤਰ ਦਾ ਘਾਣ ਹੋਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਫਰਾਂਸ ਨੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਐਫਆਈਆਰ ਵਿੱਚ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਅਤੇ ਥਾਣੇ ਅੰਦਰ ਹੰਗਾਮਾ ਕਰਨ ਦੇ ਜੋ ਦੋਸ਼ ਲਗਾਏ ਗਏ ਹਨ ਉਹ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ। ਸਰਦਾਰ ਭੱਟੀ ਨੇ ਕਿਹਾ ਕਿ ਪਿਛਲੀ ਦਿਨੀ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਵੀ ਥਾਣੇ ਵਿੱਚੋਂ ਧੱਕੇਸ਼ਾਹੀ ਨਾਲ ਆਪਣਾ ਬੰਦਾ ਛਡਾ ਕੇ ਲੈ ਗਿਆ ਸੀ ਉਸ ਉੱਤੇ ਤਾਂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ ਕਿਉਂਕਿ ਉਹ ਮੌਜੂਦਾ ਸਰਕਾਰ ਦੇ ਵਿਧਾਇਕ ਹਨ। ਸਰਦਾਰ ਭੱਟੀ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਪੰਜਾਬ ਦੀ ਬੁਲੰਦ ਆਵਾਜ਼ ਹਨ ਜਿਸ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਮੌਜੂਦਾ ਆਪ ਸਰਕਾਰ ਵੱਲੋਂ ਸਰਦਾਰ ਮਜੀਠੀਆ ਅਤੇ ਉਨਾਂ ਦੇ ਸਮਰਥਕਾਂ ਤੇ ਕੀਤੀ ਗਈ ਇਹ ਕਾਰਵਾਈ ਲੋਕਤੰਤਰ ਦਾ ਕਤਲ ਹੈ। ਸਰਦਾਰ ਭੱਟੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂ ਅਤੇ ਸਮੂਹ ਵਰਕਰ, ਸਮਰਥਕ ਮਜੀਠੀਆ ਨਾਲ ਚਟਾਨ ਵਾਂਗ ਖੜੇ ਸੀ ,ਖੜੇ ਹਨ ਅਤੇ ਹਮੇਸ਼ਾ ਖੜੇ ਰਹਿਣਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹ ਗੱਲ ਚੰਗੀ ਤਰ੍ਹਾਂ ਨਾਲ ਸਮਝ ਲਵੇ ਕਿ ਦੇਸ਼ ਵਿਦੇਸ਼ ਨੂੰ ਪੰਜਾਬੀ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨਾਲ ਉਹਨਾਂ ਹਾਲਾਤਾਂ ਵਿੱਚ ਖੜੇ ਹਨ ਤੇ ਉਹ ਉਹਨਾਂ ਤੇ ਕੀਤੇ ਨਜਾਇਜ਼ ਪਰਚਿਆਂ ਤੋਂ ਡਰਨ ਵਾਲੇ ਨਹੀਂ। ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਤੇ ਨੌਜਵਾਨ ਦੇ ਦਿਲਾਂ ਦੀ ਧੜਕਣ ਇੰਦਰਜੀਤ ਸਿੰਘ ਜੋਸਨ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਪਾਰਟੀ ਵਰਕਰ ਜੋਬਨਜੀਤ ਸਿੰਘ ਨੂੰ ਪੁਲਿਸ ਦੀ ਨਜਾਇਜ ਜ਼ਿਆਦਤੀ ਤੋਂ ਬਚਾਉਣ ਲਈ ਹੀ ਪੁਲਿਸ ਥਾਣਾ ਮਜੀਠਾ ਵਿਖੇ ਗਏ ਸਨ। ਉਹਨਾਂ ਕਿਹਾ ਕਿ ਪੂਰੀ ਦੁਨੀਆਂ ਜਾਣਦੀ ਹੈ ਕਿ ਬਿਕਰਮ ਸਿੰਘ ਮਜੀਠੀਆ ਆਪਣੇ ਵਰਕਰਾਂ ਦਾ ਕਦੇ ਵੀ ਸਾਥ ਨਹੀਂ ਛੱਡਦੇ ਅਤੇ ਉਹਨਾਂ ਨਾਲ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਡੱਟ ਕੇ ਖੜਦੇ ਹਨ। ਇੰਦਰਜੀਤ ਜੋਸਨ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਨੇ ਵੀ ਜੋਬਨਜੀਤ ਸਿੰਘ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਉਸਦੀ ਰਿਹਾਈ ਦੇ ਹੁਕਮ ਦਿੱਤੇ ਹਨ ਜਿਸ ਨਾਲ ਪੁਲਿਸ ਦਾ ਪੱਖਪਤੀ ਰਵਈਆ ਇੱਕ ਵਾਰ ਫੇਰ ਜੱਗ ਜਾਹਰ ਹੋ ਗਿਆ ਹੈ। ਉਹਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਸੁਲਝੇ ਹੋਏ ਲੀਡਰ ਹਨ ਜਿਹੜੇ ਕਦੇ ਵੀ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣ ਵਾਲੇ ਪਰ ਆਪ ਸਰਕਾਰ ਜਾਣ ਬੁਝ ਕੇ ਉਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ । ਅਜਿਹੀਆਂ ਹਰਕਤਾਂ ਨਾਲ ਮਜੀਠੀਆ ਝੁੱਕਣ ਵਾਲੇ ਨਹੀਂ। ਇੰਦਰਜੀਤ ਜੋਸਨ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਉਕਤ ਘਟਨਾ ਤੋਂ ਬਾਅਦ ਮਜੀਠੀਆ ਦੇ ਖਿਲਾਫ ਲਕਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ ਜਦਕਿ ਉਹਨਾਂ ਦਾ ਪਾਸਪੋਰਟ ਤਾਂ ਪਹਿਲਾ ਹੀ ਮਾਨਯੋਗ ਅਦਾਲਤ ਵਿੱਚ ਪਿਆ ਹੈ ਫਿਰ ਉਹ ਵਿਦੇਸ਼ ਕਿਵੇਂ ਜਾ ਸਕਦੇ ਹਨ । ਬਾਕੀ ਆਪ ਸਰਕਾਰ ਚੰਗੀ ਤਰ੍ਹਾਂ ਨਾਲ ਜਾਣ ਲਵੇ ਕਿ ਮਜੀਠੀਆ ਪੰਜਾਬ ਦੇ ਧੜੱਲੇਦਾਰ ਲੀਡਰ ਹਨ ਜਿਹੜੇ ਮੈਦਾਨ ਛੱਡ ਕੇ ਭੱਜਣ ਵਾਲਿਆਂ ਵਿੱਚੋਂ ਨਹੀਂ ।