ਲੋਕ ਮਨਾਂ ’ਚ ਆਪਣਾ ਅਧਾਰ ਗੁਆ ਚੁੱਕੀ ਹੈ ਆਪ ਸਰਕਾਰ : ਚੰਦੀ, ਖੁਰਾਣਾ
ਲੋਕ ਮਨਾਂ ਵਿਚ ਆਪਣਾ ਅਧਾਰ ਗਵਾ ਚੁੱਕੀ ਹੈ ਆਪ ਸਰਕਾਰ:- ਚੰਦੀ, ਖੁਰਾਣਾ
Publish Date: Thu, 05 Mar 2026 08:48 PM (IST)
Updated Date: Thu, 05 Mar 2026 08:50 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਪਾਸ਼ਟ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਜਿੱਤੇ ਅਜ਼ਾਦ ਉਮੀਦਵਾਰ ਸੁਰਿੰਦਰਪਾਲ ਸਿੰਘ ਦੇ ਸ੍ਰੋਮਣੀ ਅਕਾਲੀ ਦਲ ਦੇ ਸਮਰਥਨ ਨਾਲ ਬਲਾਕ ਸੰਮਤੀ ਦਾ ਚੇਅਰਮੈਨ ਬਣਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਤੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਨਾਲ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਨਤਮਸਤਕ ਹੋਏ। ਉਪਰੰਤ ਰਜਿੰਦਰ ਸਿੰਘ ਚੰਦੀ ਤੇ ਰਣਜੀਤ ਸਿੰਘ ਖੁਰਾਣਾ ਨੇ ਆਖਿਆ ਕਿ ਲੋਕਾਂ ਦਾ ਹੁਣ ਆਮ ਆਦਮੀ ਪਾਰਟੀ ਦੇ ਮੋਹ ਭੰਗ ਹੋ ਚੁੱਕਾ ਹੈ ਕਿਉਕਿ ਬਲਾਕ ਸੰਮਤੀ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਵਿਚ ਝਾੜੂ ਦੀ ਹਾਰ ਇਹ ਸਿੱਧ ਕਰਦੀ ਹੈ ਕਿ ਲੋਕ ਮਨਾਂ ਵਿਚੋਂ ਝਾੜੂ ਸਰਕਾਰ ਲਹਿ ਚੁੱਕੀ ਹੈ। ਚੰਦੀ ਤੇ ਖੁਰਾਣਾ ਨੇ ਆਖਿਆ ਕਿ ਫਗਵਾੜਾ ਹਲਕੇ ਦੇ ਪਿੰਡਾਂ ਦੇ ਵੋਟਰਾਂ ਨੇ ਪਹਿਲਾਂ ਹੀ ਝਾੜੂ ਦੇ ਉਮੀਦਵਾਰ ਨੂੰ ਵੋਟ ਨਹੀ ਸੀ ਪਾਈ ਪਰ ਸਰਕਾਰੀ ਧੱਕੇਸ਼ਾਹੀ ਨਾਲ ਕੁਝ ਬਲਾਕ ਸੰਮਤੀ ਉਮੀਦਵਾਰ ਜਿਤਾਏ ਗਏ ਸਨ। ਉਨ੍ਹਾਂ ਆਖਿਆ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆ ਨੇ ਇਹ ਸਿੱਧ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਦਿਲਾਂ ਵਿਚੋਂ ਆਪਣੀ ਜਗ੍ਹਾ ਗੁਆ ਚੁੱਕੀ ਹੈ ਤੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ 2027 ਵਿਚ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਇਸ ਮੌਕੇ ਚੰਦੀ ਤੇ ਖੁਰਾਣਾ ਨੇ ਇਹ ਵੀ ਦੱਸਿਆ ਸੁਰਿੰਦਰਪਾਲ ਸਿੰਘ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹੈ। ਇਸ ਮੌਕੇ ਸੁਰਿੰਦਰਪਾਲ ਸਿੰਘ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਨਮਨ ਹੋਏ, ਜਿਥੇ ਮੈਨਜਰ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਡਵੋਕੇਟ ਜਰਨੈਲ ਸਿੰਘ ਵਾਹਦ, ਬਸਪਾ ਆਗੂ ਮਾਸਟਰ ਹਰਭਜਨ ਬਲਾਲੋ, ਸਤਵਿੰਦਰ ਸਿੰਘ ਘੁੰਮਣ, ਤਜਿੰਦਰਪਾਲ ਸਿੰਘ ਬਿੱਟਾ, ਬਿੰਦਰ ਸਿੰਘ ਰਾਵਲਪਿੰਡੀ, ਸੁਖਦੀਪ ਸਿੰਘ ਵਾਲੀਆ, ਵਿੱਕੀ ਪਾਸ਼ਟਾ, ਜਸਵੀਰ ਸਿੰਘ ਰਾਣੀਪੁਰ, ਮਨਜੀਤ ਕੌਰ ਮਲਕਪੁਰ, ਬਲਵੀਰ ਕੌਰ ਹਰਬੰਸਪੁਰ, ਰੀਨਾ ਕਿਸ਼ਨਪੁਰ, ਗੁਰਦੀਪ ਸਿੰਘ ਖੇੜਾ, ਜੀਤੀ ਖੇੜਾ, ਅਵਤਾਰ ਸਿੰਘ ਮੰਗੀ, ਸਤਪਾਲ ਸਿੰਘ ਕਿਸਨਪੁਰ, ਲੇਖ ਰਾਜ ਜਮਾਲਪੁਰ, ਬਲਵੀਰ ਖਲਵਾੜਾ, ਸਰੂਪ ਸਿੰਘ ਖਲਵਾੜਾ, ਸੁਰਿੰਦਰਪਾਲ ਸਿੰਘ ਮਲਕਪੁਰ, ਬਲਜੀਤ ਸਿੰਘ ਬਾਜਵਾ, ਅੰਗਰੇਜ਼ ਸਿੰਘ, ਮੱਸਾ ਸਿੰਘ ਚੇਅੜ, ਕਾਲਾ ਕੌਂਸਲਰ, ਪਰਮਿੰਦਰ ਸਿੰਘ ਲਾਡੀ, ਜੋਗਾ ਸਿੰਘ ਢੱਡੇ, ਸੰਨੀ ਵਾਹਦ, ਅਜਾਇਬ ਸਿੰਘ, ਬਲਜਿੰਦਰ ਸਿੰਘ ਫਤਹਿਗੜ੍ਹ, ਧਰਮਿੰਦਰ ਕੁਮਾਰ ਟੋਨੀ, ਸਿੰਗਾਰਾ ਸਿੰਘ, ਬਿੰਦਰ ਸਿੰਘ ਨੰਗਪਲ ਮੱਝਾ, ਨਛੱਤਰ ਸਿੰਘ, ਸਰਪੰਚ ਅਕਾਸ਼ਦੀਪ, ਸੰਤੋਖ ਸਿੰਘ ਵਾਹਦ, ਗੁਰਪ੍ਰੀਤ ਸਿੰਘ, ਜਸਵਿਦਰ ਸਿੰਘ ਬਸਰਾ, ਲਵਲੀ ਵਾਲੀਆ, ਬਲਜੀਤ ਵਾਲੀਆ ਆਦਿ ਹਾਜ਼ਰ ਸਨ।