ਚਾਈਨਾ ਡੋਰ ਨਾਲ ਐਕਟਿਵਾ ਸਵਾਰ ਔਰਤ ਜ਼ਖ਼ਮੀ
ਚਾਈਨਾ ਡੋਰ ਨਾਲ ਐਕਟਿਵਾ ਸਵਾਰ ਇੱਕ ਔਰਤ ਜਖਮੀ
Publish Date: Thu, 12 Mar 2026 08:58 PM (IST)
Updated Date: Thu, 12 Mar 2026 09:00 PM (IST)
ਭੁਲੱਥ ’ਚ ਚਾਈਨਾ ਡੋਰ ਦੀ ਵਿਕਰੀ 'ਤੇ ਨਹੀਂ ਲੱਗ ਰਹੀ ਪਾਬੰਦੀ,ਪ੍ਰਸ਼ਾਸਨਧਿਆਨ ਦੇਵੇ
ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ
ਭੁਲੱਥ : ਬੇਸ਼ੱਕ ਸਰਕਾਰ ਵੱਲੋਂ ਚਾਈਨਾ ਡੋਰ 'ਤੇ ਪਾਬੰਦੀ ਲਗਾਈ ਗਈ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਸਖਤ ਤਾੜਨਾ ਕੀਤੀ ਗਈ ਹੈ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਤੇ ਸਟੋਰ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਪਰ ਅਫਸੋਸ ਭੁਲੱਥ ’ਚ ਚਾਈਨਾ ਡੋਰ ਦੀ ਵਰਤੋਂ ਹਾਲੇ ਤੱਕ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇਸ ਦੌਰਾਨ ਐਕਟਿਵਾ ਸਵਾਰ ਇਕ ਔਰਤ ਗੁਰਪ੍ਰੀਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਪਿੰਡ ਮੀਰਾ ਪੁਰ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਭੁਲੱਥ ਵਾਲੀ ਸਾਈਡ ਨੂੰ ਆਪਣੀ ਐਕਟਿਵਾ ’ਤੇ ਆ ਰਹੀ ਸੀ ਤੇ ਉਸਦੇ ਪਿੱਛੇ ਉਸਦਾ ਛੋਟਾ ਬੇਟਾ ਵੀ ਬੈਠਾ ਸੀ, ਜਦੋਂ ਉਹ ਭੁਲੱਥ ਕਲੋਨੀ ਪਾਸ ਪੁੱਜੀ, ਤਾਂ ਕੁਝ ਬੱਚੇ ਪਤੰਗ ਉਡਾ ਰਹੇ ਸਨ ਤੇ ਜਦੋਂ ਉਹ ਉਨ੍ਹਾਂ ਦੇ ਨਜ਼ਦੀਕ ਪੁੱਜੀ, ਤਾਂ ਚਾਈਨਾ ਡੋਰ ਉਨ੍ਹਾਂ ਦੀ ਐਕਟਿਵਾ ਵਿਚ ਫਸ ਕੇ ਉਸ ਦੇ ਹੱਥਾਂ ’ਤੇ ਫਿਰ ਗਈ। ਇਸ ਨਾਲ ਉਸ ਦੀਆਂ ਉਂਗਲਾਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।