ਬਾਬਾ ਪ੍ਰਗਟ ਨਾਥ ਨੂੰ ਚੇਅਰਮੈਨ ਬਣਾਏ ਜਾਣ ਨਾਲ ਭਾਈਚਾਰੇ ਦਾ ਮਾਨ ਵਧਿਆ
ਸੰਤ ਬਾਬਾ ਪ੍ਰਗਟ ਨਾਥ ਨੂੰ ਚੇਅਰਮੈਨ ਲਗਾਏ ਜਾਣ ‘ਤੇ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ (ਟਕਸਾਲੀ) ਵੱਲੋਂ ਭਰਵਾਂ ਸਵਾਗਤ
Publish Date: Fri, 27 Feb 2026 09:42 PM (IST)
Updated Date: Fri, 27 Feb 2026 09:43 PM (IST)

ਸ਼੍ਰੋਮਣੀ ਰੰਘਰੇਟਾ ਦਲ ਪੰਜਾਬ (ਟਕਸਾਲੀ) ਨੇ ਕੀਤਾ ਭਰਵਾਂ ਸਵਾਗਤ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸ਼੍ਰੋਮਣੀ ਰੰਘਰੇਟਾ ਦਲ ਪੰਜਾਬ (ਟਕਸਾਲੀ) ਦੇ ਪ੍ਰਧਾਨ ਅਮਰਜੀਤ ਸਿੰਘ ਈਦਾ ਤੇ ਵਾਈਸ ਪ੍ਰਧਾਨ ਸੰਤੋਖ ਸਿੰਘ ਭੌਰ ਨੇ ਸੰਤ ਬਾਬਾ ਪ੍ਰਗਟ ਨਾਥ ਜੀ ਨੂੰ ਭਗਵਾਨ ਵਾਲਮੀਕਿ ਜੀ ਤੀਰਥ ਅਸਥਾਨ ਦੇ ਸ਼ਰਾਇਨ ਬੋਰਡ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦਾ ਭਰਵਾਂ ਸਵਾਗਤ ਕੀਤਾ ਹੈ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਈਦਾ ਨੇ ਕਿਹਾ ਕਿ ਸੰਤ ਬਾਬਾ ਪ੍ਰਗਟ ਨਾਥ ਜੀ ਦੀ ਨਿਯੁਕਤੀ ਨਾਲ ਸਮੂਹ ਭਾਈਚਾਰੇ ਦਾ ਮਾਣ ਤੇ ਸਤਿਕਾਰ ਵਧਿਆ ਹੈ। ਉਨ੍ਹਾਂ ਕਿਹਾ ਕਿ ਸੰਤ ਜੀ ਲੰਮੇ ਸਮੇਂ ਤੋਂ ਧਾਰਮਿਕ ਤੇ ਸਮਾਜਿਕ ਸੇਵਾਵਾਂ ਨਾਲ ਜੁੜੇ ਹੋਏ ਹਨ ਤੇ ਲੋਕ ਭਲਾਈ ਲਈ ਹਮੇਸ਼ਾ ਅੱਗੇ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਸਮਾਜ ਦੇ ਹੱਕ ਵਿਚ ਇਕ ਸਕਾਰਾਤਮਕ ਕਦਮ ਹੈ ਤੇ ਇਸ ਨਾਲ ਧਾਰਮਿਕ ਅਸਥਾਨ ਦੀ ਸੇਵਾ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਵਾਈਸ ਪ੍ਰਧਾਨ ਸੰਤੋਖ ਸਿੰਘ ਭੌਰ ਨੇ ਕਿਹਾ ਕਿ ਸੰਤ ਬਾਬਾ ਪ੍ਰਗਟ ਨਾਥ ਜੀ ਇਕ ਸਤਿਕਾਰਤ ਤੇ ਇਮਾਨਦਾਰ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਹਮੇਸ਼ਾ ਲੋਕਾਈ ਦੀ ਸੇਵਾ ਲਈ ਦਿਨ-ਰਾਤ ਇਕ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਤੀਰਥ ਅਸਥਾਨ ਦੇ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਅੱਗੇ ਵਧਣਗੇ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਿਯੁਕਤੀ ਸਮਾਜ ਵਿਚ ਏਕਤਾ ਤੇ ਭਰੋਸੇ ਨੂੰ ਮਜ਼ਬੂਤ ਕਰੇਗੀ। ਇਸ ਮੌਕੇ ਰਾਹੁਲ ਨਾਹਰ, ਬਲਵਿੰਦਰ ਭੱਟੀ, ਲਾਡੀ ਸੁਲਤਾਨਪੁਰ, ਸੁਰੇਸ਼ ਨਸੀਰੇਵਾਲ, ਸਾਬੀ ਸੈਂਚਾ, ਲਵ ਮੋਠਾਂਵਾਲਾ, ਸੋਨੂੰ ਭੁਲਾਣਾ, ਸੁੱਖਾ ਮੱਲੀਆਂ, ਸ਼ਿੰਗਾਰਾ ਸਿੰਘ, ਅਵਤਾਰ ਤਾਰੀ ਪ੍ਰਧਾਨ, ਬਲਕਾਰ ਸਿੰਘ ਏਐਸਆਈ ਜੱਬੋਸੁਧਾਰ, ਜੱਸਾ ਠੱਠੇਵਾਲ, ਬੁਧੋ ਮਨਿਆਲਾ, ਮੋਤੀ ਖੇੜਾ ਦੋਨਾ, ਗੁਰਸੇਵਕ ਠੱਟਾ ਤੇ ਮਹਿਕਦੀਪ ਪਾਜੀਆਂ ਆਦਿ ਹਾਜ਼ਰ ਸਨ।