ਮੰਦਰ ’ਚ ਚੋਰੀ ਕਰਦਾ ਕਾਬੂ
ਮੰਦਰ ਅੰਦਰ ਚੋਰੀ ਕਰਦਾ ਅੜਿਕੇ
Publish Date: Thu, 05 Mar 2026 06:54 PM (IST)
Updated Date: Thu, 05 Mar 2026 06:57 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਮੰਦਰ ਦੇ ਅੰਦਰ ਚੋਰੀ ਕਰਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਰਵਿੰਦਰ ਸਿੰਘ ਸ਼ੇਰਗਿੱਲ ਪੁੱਤਰ ਗੁਲਜਾਰ ਸਿੰਘ ਬਾਸੀ ਹਾਊਸ ਨੰਬਰ 98 ਲੇਬਰ ਕਲੋਨੀ ਨੇ ਦੱਸਿਆ ਕਿ ਉਸ ਦੇ ਘਰ ਦੇ ਬਿਲਕੁਲ ਸਾਹਮਣੇ ਮਾਤਾ ਸ਼ੇਰਾਂਵਾਲੀ ਦਾ ਮੰਦਰ ਹੈ, ਜਿਸ ਦੀ ਉਹ ਦੇਖਭਾਲ ਕਰਦਾ ਹੈ। ਉਹ ਮੰਦਰ ਦੇ ਗੇਟ ਦਾ ਤਾਲਾ ਰਾਤ ਨੂੰ ਬੰਦ ਕਰਕੇ ਚਲੇ ਗਏ। ਰਾਤ ਕਰੀਬ 12.30 ਵਜੇ ਉਸ ਨੂੰ ਮੰਦਰ ਵਿਚ ਖੜਕੇ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਉਸਨੇ ਉੱਠ ਕੇ ਦੇਖਿਆ ਤਾਂ ਮੰਦਰ ਦੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਮੰਦਰ ਦਾ ਅੰਦਰ ਦਾ ਦਰਵਾਜ਼ਾ ਵੀ ਖੁੱਲ੍ਹਿਆ ਹੋਇਆ ਸੀ। ਇਕ ਲੜਕਾ ਮੰਦਰ ਦੇ ਅੰਦਰ ਸੀ। ਉਸਨੇ ਆਪਣੇ ਗੁਆਂਢੀ ਨੂੰ ਆਵਾਜ਼ ਮਾਰ ਕੇ ਉਠਾਇਆ ਤੇ ਉਨ੍ਹਾਂ ਦੋਵਾਂ ਨੇ ਮੰਦਰ ਵਿਚ ਦਾਖਿਲ ਹੋਏ ਲੜਕੇ ਨੂੰ ਫੜ ਲਿਆ। ਜਦੋਂ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਖੁਸ਼ਹਾਲ ਉਰਫ ਸ਼ੈਲੀ ਉਰਫ ਵਿਸ਼ਾਲ ਪੁੱਤਰ ਸੁਖਪਾਲ ਵਾਸੀ ਵਿਰਕਾ ਥਾਣਾ ਗੁਰਾਇਆ ਦੱਸਿਆ ਜਦੋਂ ਉਨ੍ਹਾਂ ਨੇ ਮੰਦਰ ਅੰਦਰ ਪਈ ਗੋਲਕ ਨੂੰ ਦੇਖਿਆ ਤਾਂ ਉਹ ਟੁੱਟੀ ਹੋਈ ਸੀ ਪਰ ਕੁਝ ਚੋਰੀ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਥਾਣਾ ਸਿਟੀ ਫਗਵਾੜਾ ਵਿਖੇ ਉਕਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ।