ਦਿ ਲਾਈਟ ਹਾਊਸ ਚਰਚ ਵਿਖੇ ਈਸਟਰ ਮੌਕੇ ਵਿਸ਼ੇਸ਼ ਪ੍ਰਾਥਨਾ ਸਭਾ ਕਰਵਾਈ
ਦਾ ਲਾਈਟ ਹਾਉਸ ਚਰਚ ਵਿਖੇ ਈਸਟਰ ਮੌਕੇ ਵਿਸ਼ੇਸ਼ ਪ੍ਰਾਥਨਾ ਸਭਾ ਕਰਵਾਈ
Publish Date: Mon, 06 Apr 2026 09:34 PM (IST)
Updated Date: Mon, 06 Apr 2026 09:35 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਦਿ ਲਾਈਟ ਹਾਊਸ ਮਨਿਸਟਰੀ ਚਰਚ ਮੁਹੱਲਾ ਹਾਥੀ ਖਾਣਾ ਚੌਂਕ ਵਿਖੇ ਪ੍ਰਭੂ ਯਿਸੂ ਮਸੀਹ ਜੀ ਦੇ ਮੁਰਦਿਆਂ ਵਿਚੋਂ ਜੀ ਉੱਠਣ ਦਾ ਦਿਨ ਸ਼ਾਮਲ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਪ੍ਰਾਥਨਾ ਸਭਾ ਕਰਵਾਈ ਗਈ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪਾਸਟਰ ਬਲਵਿੰਦਰ ਤੇ ਪਾਸਟਰ ਸੋਨਿਆ ਵੱਲੋਂ ਸ਼ਾਮਲ ਸਮੂਹ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਮੁਰਦਿਆਂ ਵਿਚੋਂ ਜ਼ਿੰਦਾ ਹੋ ਜਾਣ ਦੀ ਵਧਾਈ ਦਿੱਤੀ ਤੇ ਉਪਰੰਤ ਵਿਸਥਾਰ ਨਾਲ ਸੰਗਤਾਂ ਵਿਚ ਪਵਿੱਤਰ ਬਾਣੀ ਨੂੰ ਸੰਚਾਰ ਕੀਤਾ। ਉਨ੍ਹਾਂ ਦੱਸਿਆ ਕਿ ਪਵਿੱਤਰ ਬਾਈਬਲ ਅਨੁਸਾਰ ਮਸੀਹ ਯਿਸੂ ਜੀ ਨੇ ਸੰਸਾਰ ਦੇ ਸਾਰੇ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ ਤਾਂ ਕਿ ਅਸੀਂ ਨਿਜ਼ਾਤ ਪ੍ਰਾਪਤ ਕਰੀਏ। ਇਸ ਮੌਕੇ ਪਾਸਟਰ ਸਾਹਿਬਾਨਾਂ ਦੁਆਰਾ ਦੇਸ਼ ਦੀ ਸਲਾਮਤੀ ਲਈ ਪ੍ਰਾਰਥਨਾ ਵੀ ਕੀਤੀ ਗਈ। ਇਸ ਮੌਕੇ ਭਜਨ ਮੰਡਲੀਆਂ ਨੇ ਸ਼ਬਦਾਂ ਦਾ ਗਾਇਨ ਕੀਤਾ। ਸਮਾਰੋਹ ਦੌਰਾਨ ਸ਼ਾਮਲ ਸੰਗਤ ਲਈ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸਮੂਹ ਸੰਗਤ ਅਤੇ ਮੈਂਬਰ ਹਾਜ਼ਰ ਰਹੇ।