ਘੱਲੂਘਾਰੇ ਤੇ ਸ਼ਹੀਦਾਂ ਦੀ ਯਾਦ ’ਚ ਸਮਾਗਮ ਕਰਵਾਇਆ
ਜੂਨ, 1984 ਦੇ ਘੱਲੂਘਾਰੇ ਦਿਵਸ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
Publish Date: Sat, 06 Jun 2026 08:55 PM (IST)
Updated Date: Sat, 06 Jun 2026 08:56 PM (IST)

---ਸਿੱਖ ਮਾਨਸਿਕਤਾ ਤੇ ਆਏ ਗਹਿਰੇ ਜ਼ਖ਼ਮ ਸਦੀਵੀ ਨਾਸੂਰ ਬਣ ਚੁਕੇ ਹਨ : ਜਥੇਦਾਰ ਵਾਲੀਆ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਜੂਨ 1984, ਦੇ ਸਾਕਾ ਨੀਲਾ ਤਾਰਾ (ਘੱਲੂਘਾਰੇ ਦਿਵਸ) ਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ੴ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਗੁਰਪ੍ਰੀਤ ਸਿੰਘ ਬੰਟੀ ਵਾਲੀਆ ਦੇ ਉਪਰਾਲਿਆਂ ਤੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ, ਮਾਰਕਫੈੱਡ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਵਰਿਆਮ ਸਿੰਘ ਕਪੂਰ, ਗੁਰੂ ਨਾਨਕ ਨਿਸ਼ਕਾਮ ਕੀਰਤਨ ਜਥਾ, ਭਾਈ ਦਲੇਰ ਸਿੰਘ ਦੇ ਕੀਰਤਨੀ ਜਥੇ ਤੇ ਭਾਈ ਤਰਨਵੀਰ ਸਿੰਘ ਰੱਬੀ ਲੁਧਿਆਣਾ ਵਾਲਿਆਂ ਦੇ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਭਾਈ ਮਹਿੰਦਰਪਾਲ ਸਿੰਘ ਬੇਦੀ ਤੇ ਜਥੇਦਾਰ ਗੁਰਪ੍ਰੀਤ ਸਿੰਘ ਬੰਟੀ ਵਾਲੀਆ ਨੇ ਸੰਗਤਾਂ ਨੂੰ ਜੂਨ,1984 ਦੇ ਘੱਲੂਘਾਰੇ ਨੂੰ ਪਿਛਲੇ ਦੋ ਘੱਲੂਘਾਰੇ ਵਾਂਗ ਹੀ ਸਦੀਵੀ ਧੁਖਦੀ ਪੀੜਾ ਦੀ ਤਰਜਮਾਨੀ ਕਰਦਿਆਂ ਦੱਸਿਆ। ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਟੇਜ ਸਕੱਤਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਕਿਹਾ ਕਿ ਜੂਨ, ਸਾਕਾ ਨੀਲਾ ਤਾਰਾ ਇਕ ਅਜਿਹਾ ਜ਼ਖ਼ਮ ਹੈ ਜੋ ਸਿੱਖ ਕੌਮ ਦੀ ਯਾਦ ਵਿਚੋਂ ਜਾ ਨਹੀਂ ਸਕਦਾ, ਇਹ ਇਕ ਪੀੜ ਹੈ, ਕਸਕ ਹੈ, ਜੋ ਕਦੇ ਮਿਟ ਨਹੀਂ ਸਕਦੀ। ਇਸ ਨਾਸੂਰ ਨੇ ਦੁਨੀਆ ਦੇ ਕਿਸੇ ਖੇਤਰ ਵਿਚ ਰਹਿੰਦੇ ਆਰਥਿਕ, ਰਾਜਨੀਤਿਕ ਤੇ ਸਮਾਜਿਕ ਪੱਧਰ ਦੇ ਸਿੱਖਾਂ ਦੇ ਦਿਲੋ-ਦਿਮਾਗ ’ਤੇ ਬਹੁਤ ਵੱਡਾ ਅਸਰ ਪਾਇਆ ਹੈ। ਸਮਾਗਮ ਦੇ ਅੰਤ ਵਿਚ ਹਜ਼ੂਰੀ ਗ੍ਰੰਥੀ ਭਾਈ ਸੁਰਿੰਦਰ ਸਿੰਘ ਨੇ ਗੁਰੂ ਪਾਤਸ਼ਾਹ ਸਨਮੁੱਖ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਜਥੇਦਾਰ ਸੁਖਜਿੰਦਰ ਸਿੰਘ ਬੱਬਰ, ਸੁਖਰਾਜ ਸਿੰਘ, ਹਰਸਿਮਰਨ ਸਿੰਘ, ਮਨਪ੍ਰੀਤ ਸਿੰਘ, ਸੁਰਜੀਤ ਸਿੰਘ ਵਿੱਕੀ, ਕੰਵਰ ਇਕਬਾਲ ਸਿੰਘ, ਗੁਰਪ੍ਰੀਤ ਸਿੰਘ ਸੋਨਾ, ਧੰਨਪ੍ਰੀਤ ਸਿੰਘ ਭਾਟੀਆ, ਜਸਪਾਲ ਸਿੰਘ ਖੁਰਾਣਾ, ਹਰਦਿਆਲ ਸਿੰਘ, ਹਰਦੀਪ ਸਿੰਘ, ਅਮਰਜੀਤ ਸਿੰਘ ਸਡਾਨਾ, ਸੁਰਿੰਦਰਪਾਲ ਸਿੰਘ, ਰਛਪਾਲ ਸਿੰਘ, ਅਮਨਦੀਪ ਸਿੰਘ ਸਚਦੇਵਾ, ਜਸਪ੍ਰੀਤ ਸਿੰਘ ਸਚਦੇਵਾ, ਸੀਨੀਅਰ ਆਗੂ ਭਾਈ ਹਰਜੀਤ ਸਿੰਘ ਵਾਲੀਆ, ਭਾਈ ਅਮਰਬੀਰ ਸਿੰਘ ਲਾਲੀ ਸਾਬਕਾ ਚੇਅਰਮੈਨ, ਭਾਈ ਗੁਰਮੀਤ ਸਿੰਘ, ਭਾਈ ਆਗਿਆਪਾਲ ਸਿੰਘ, ਪ੍ਰੀਤਪਾਲ ਸਿੰਘ ਸੋਨੂੰ, ਪ੍ਰਿਤਪਾਲ ਸਿੰਘ, ਬੋਹੜ ਸਿੰਘ, ਦਵਿੰਦਰ ਸਿੰਘ, ਭੁਪਿੰਦਰ ਸਿੰਘ ਸਮੇਤ ਸਮੂਹ ਸੰਗਤਾਂ ਹਾਜ਼ਰ ਸਨ।