ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀਆਂ ਉਡਾ ਰਹੇ : ਸੈਣੀ
ਥਾਣਾ ਸਦਰ ਫਗਵਾੜਾ ਅੱਗੇ ਲਗਾਇਆ ਜਾਵੇਗਾ ਧਰਨਾ,ਲਖਵੀਰ ਸਿੰਘ ਸੈਣੀ
Publish Date: Sun, 22 Mar 2026 07:24 PM (IST)
Updated Date: Mon, 23 Mar 2026 04:14 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਸਦਰ ਥਾਣਾ ਫਗਵਾੜਾ ਦੇ ਸਾਹਮਣੇ ਡੀ ਜੀ ਪੀ ਪੰਜਾਬ ਦਾ ਪੁਤਲਾ ਫੂਕਿਆ ਜਾਵੇਗਾ। ਉਪਰੋਕਤ ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਦਿਵਿਆਂਗ ਵਰਗ ਦੀ ਭਲਾਈ ਲਈ ਬਣਾਏ ਐਕਟ ਆਰ ਪੀ ਡਬਲਿਊ ਡੀ 2016 ਦਾ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ, ਜਦਕਿ ਐਕਟ ਅਨੁਸਾਰ ਸਮਾਨ ਮੌਕੇ, ਪੂਰਨ ਸ਼ਮੂਲੀਅਤ ਤੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਹੈ ਪ੍ਰੰਤੂ ਦਿਵਿਆਂਗ ਵਿਅਕਤੀਆਂ ਨੂੰ ਜ਼ਮੀਨੀ ਪੱਧਰ ਤੇ ਐਕਟ ਅਨੁਸਾਰ ਕਾਰਵਾਈ ਕਰਵਾਉਣ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਪੁਲਿਸ ਮੁਲਾਜ਼ਮਾਂ ਵੱਲੋਂ ਮਜਬੂਰ ਕੀਤਾ ਜਾਂਦਾ ਹੈ।
ਸੈਣੀ ਨੇ ਦੱਸਿਆ ਕਿ ਵਿਪਨ ਕੁਮਾਰ ਜੋ ਕਿ ਦਿਵਿਆਂਗ ਹੈ ਤੇ ਖਲਵਾੜਾ ਕਲੋਨੀ ਤੋਂ ਅਜ਼ਾਦ ਮੈਂਬਰ ਪੰਚਾਇਤ ਚੁਣਿਆ ਹੋਇਆ ਹੈ ਉਸ ਨਾਲ਼ ਫਰਵਰੀ ਮਹੀਨੇ ਵਿੱਚ ਕੁਝ ਵਿਅਕਤੀਆਂ ਵੱਲੋਂ ਕੁਟਮਾਰ ਕੀਤੀ ਗਈ ਸੀ। ਲਗਾਤਾਰ ਸਦਰ ਥਾਣਾ ਫਗਵਾੜਾ ਵਿਖੇ ਇਨਸਾਫ਼ ਲਈ ਗੇੜੇ ਕੱਢ ਰਿਹਾ ਹੈ, ਉਪਰੋਕਤ ਇਨਸਾਫ਼ ਦਿਵਾਉਣ ਲਈ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਤੇ ਹਲਕਾ ਇੰਚਾਰਜ ਐਕਸ਼ਨ ਕਮੇਟੀ ਪਲਵਿੰਦਰ ਸਿੰਘ ਪਿੰਦਾ ਦੀ ਅਗਵਾਈ ਹੇਠ ਦੋ ਦਿਨ ਪਹਿਲਾਂ ਸਬੰਧਿਤ ਸਦਰ ਥਾਣਾ ਮੁਖੀ ਨੂੰ ਮਿਲ ਕੇ ਐਕਟ ਅਨੁਸਾਰ ਕਾਰਵਾਈ ਕਰਨ ਲਈ ਮਿਲੇ ਸਨ।
ਥਾਣਾ ਮੁਖੀ ਵੱਲੋਂ ਐਕਟ ਅਨੁਸਾਰ ਕਾਰਵਾਈ ਕਰਨ ਲਈ ਭਰੋਸਾ ਦਿਵਾਇਆ ਗਿਆ ਸੀ ਪ੍ਰੰਤੂ ਤਿੰਨ ਦਿਨ ਬਾਅਦ ਵੀ ਕਾਰਵਾਈ ਨਹੀਂ ਕੀਤੀ ਗਈ । ਜਿਸਦੇ ਰੋਸ਼ ਵਜੋਂ 27 ਮਾਰਚ ਦਿਨ ਸ਼ੁੱਕਰਵਾਰ ਨੂੰ ਸਦਰ ਥਾਣਾ ਸਾਹਮਣੇ ਨੈਸ਼ਨਲ ਹਾਈਵੇ ’ਤੇ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਜਾਮ ਲਗਾ ਕੇ ਡੀ ਜੀ ਪੀ ਪੰਜਾਬ ਗੋਰਵ ਯਾਦਵ ਦਾ ਪੂਤਲਾ ਫ਼ੂਕਣ ਦਾ ਐਲਾਨ ਕੀਤਾ। ਜਿਸ ਵਿੱਚ ਪੰਜਾਬ ਦਿਿਵਆਂਗ ਐਕਸ਼ਨ ਕਮੇਟੀ ਦੇ ਵੱਖ ਵੱਖ ਜ਼ਿਲ੍੍ਿਆਂ ਤੋਂ ਵੱਡੀ ਗਿਣਤੀ ਵਿੱਚ ਦਿਵਿਆਂਗਾ ਤੋਂ ਇਲਾਵਾ ਹੋਰ ਜਥੇਬੰਦੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।