ਹੈਰੋਇਨ ਸਣੇ ਇਕ ਗ੍ਰਿਫ਼ਤਾਰ
ਛੇ ਗ੍ਰਾਮ ਹੈਰੋਇਨ ਸਣੇ ਇੱਕ ਪੁਲਿਸ ਅੜਿਕੇ
Publish Date: Wed, 14 Jan 2026 06:22 PM (IST)
Updated Date: Thu, 15 Jan 2026 04:07 AM (IST)
ਆਸੀਸ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਛੇ ਗ੍ਰਾਮ ਹੈਰੋਇਨ ਸਣੇ ਇਕ ਮੁਲਜ਼ਮ ਨੂੰ ਕਾਬੂ ਕਰ ਕੇ ਥਾਣਾ ਸਤਨਾਮਪੁਰਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਨਾਵਾਲੀ ਗੇਟ ਤੋਂ ਥੋੜਾ ਅੱਗੇ ਭੈੜੇ ਅਨਸਰਾਂ ਦੀ ਭਾਲ ਲਈ ਜਾ ਰਹੇ ਸਨ ਤਾਂ ਇਕ ਮੋਨਾ ਨੌਜਵਾਨ ਸੜਕ ਕਿਨਾਰੇ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਸਾਹਮਣੇ ਤੋਂ ਆਉਂਦਿਆਂ ਦੇਖ ਕੇ ਇਕਦਮ ਘਬਰਾ ਕੇ ਭਾਣੋਕੀ ਨਹਿਰ ਵੱਲ ਬਣੇ ਕੱਚੇ ਰਸਤੇ ਵੱਲ ਦੌੜ ਪਿਆ। ਉਸ ਨੂੰ ਸਾਥੀ ਕਰਮਚਾਰੀਆਂ ਨਾਲ ਕਾਬੂ ਕਰ ਕੇ ਜਦੋਂ ਉਸ ਦੀ ਜਾਂਚ ਕੀਤੀ ਤਾਂ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਨਾਮ ਵਿਨੋਦ ਸ਼ਰਮਾ ਉਰਫ ਵਿੱਕੀ ਪੁੱਤਰ ਲੇਟ ਪਵਨ ਸ਼ਰਮਾ ਵਾਸੀ ਮੇਹਲੀ ਗੇਟ ਨਿਗਾਹਾਂ ਮੁਹੱਲਾ ਫਗਵਾੜਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।