ਨਸ਼ਾ ਕਰਦਾ ਇਕ ਪੁਲਿਸ ਅੜਿਕੇ
ਨਸ਼ਾ ਕਰਦਾ ਇੱਕ ਪੁਲਿਸ ਅੜਿਕੇ
Publish Date: Mon, 23 Feb 2026 06:49 PM (IST)
Updated Date: Mon, 23 Feb 2026 06:52 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਨਸ਼ਾ ਕਰਦੇ ਇਕ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਭੈੜੇ ਅੰਸਰਾਂ ਦੀ ਭਾਲ ਲਈ ਉਹ ਸੰਧੂ ਗੈਸ ਏਜੰਸੀ ਦੇ ਕੋਲ ਮੌਜੂਦ ਸੀ ਤਾਂ ਇਕ ਮੋਨਾ ਨੌਜਵਾਨ ਖਾਲੀ ਪਲਾਟ ਵਿਚ ਬੈਠਾ ਦਿਖਾਈ ਦਿੱਤਾ, ਜੋ ਲਾਈਟਰ ਜਲਾ ਕੇ ਧੂੰਏਂ ਦਾ ਸੇਵਨ ਕਰ ਰਿਹਾ ਸੀ। ਉਸ ਨੂੰ ਮੌਕੇ ’ਤੇ ਜਾ ਕੇ ਸਾਥੀਆਂ ਸਮੇਤ ਕਾਬੂ ਕੀਤਾ। ਮੁਲਜ਼ਮ ਮਨਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਭਾਣੋਕੀ ਕੋਲੋਂ ਦਸ ਰੁਪਏ ਦਾ ਨੋਟ, ਲਾਈਟਰ, ਫੌਇਲ ਪੇਪਰ ਬਰਾਮਦ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।