ਨਸ਼ੇ ਦਾ ਸੇਵਨ ਕਰਦਾ ਇਕ ਪੁਲਿਸ ਅੜਿੱਕੇ
ਨਸ਼ੇ ਦਾ ਸੇਵਨ ਕਰਦਾ ਇੱਕ ਪੁਲਿਸ ਅੜਿੱਕੇ
Publish Date: Thu, 19 Mar 2026 06:46 PM (IST)
Updated Date: Thu, 19 Mar 2026 06:49 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਨਸ਼ੇ ਦਾ ਸੇਵਨ ਕਰਦੇ ਇਕ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਭੈੜੇ ਅਨਸਰਾਂ ਦੀ ਭਾਲ ਲਈ ਜਾ ਰਹੇ ਸੀ ਤਾਂ ਮੁਖਬਰ ਨੇ ਇਤਲਾਹ ਕੀਤੀ ਕਿ ਸੰਦੀਪ ਕੁਮਾਰ ਬੰਗਾ ਪੁੱਤਰ ਗੁਰਚਰਨ ਬੰਗਾ ਵਾਸੀ ਮਾਂਗਟ ਥਾਣਾ ਬਹਿਰਾਮ, ਰਾਮਗੜ੍ਹ ਜਾਂਦੇ ਰਸਤੇ ’ਤੇ ਬਣੇ ਬੇਆਬਾਦ ਕਮਰੇ ਵਿਚ ਨਸ਼ੇ ਦਾ ਸੇਵਨ ਕਰ ਰਿਹਾ ਹੈ। ਮੁਖਬਰ ਵੱਲੋਂ ਦਿੱਤੀ ਗਈ ਇਤਲਾਹ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।