ਨਸ਼ੇ ਦਾ ਸੇਵਨ ਕਰਦਾ ਇੱਕ ਪੁਲਿਸ ਅੜਿਕੇ
ਨਸ਼ੇ ਦਾ ਸੇਵਨ ਕਰਦਾ ਇੱਕ ਪੁਲਿਸ ਅੜਿਕੇ
Publish Date: Sat, 14 Mar 2026 06:48 PM (IST)
Updated Date: Sat, 14 Mar 2026 06:51 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਨਸ਼ੇ ਦਾ ਸੇਵਨ ਕਰਦੇ ਇਕ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਸਾਥੀ ਕਰਮਚਾਰੀਆਂ ਦੀ ਮਦਰ ਨਾਲ ਉਹ ਭੈੜੇ ਅੰਸਰਾਂ ਦੀ ਭਾਲ ਵਿਚ ਚਹੇੜੂ ਤੋਂ ਮਾਧੋਪੁਰ ਜਾ ਰਹੇ ਸੀ ਤਾਂ ਹਨੇਰੇ ਵਿਚ ਇਕ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਪਾਇਆ ਗਿਆ। ਉਕਤ ਮੁਲਜ਼ਮ ਮਨਜੀਤ ਕਲੇਰ ਪੁੱਤਰ ਬਲਜੀਤ ਕਲੇਰ ਵਾਸੀ ਰਾਣੀਪੁਰ ਰਾਜਪੂਤਾਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।