ਨਸ਼ੇ ਦਾ ਸੇਵਨ ਕਰਦਾ ਇਕ ਕਾਬੂ
ਨਸ਼ੇ ਦਾ ਸੇਵਨ ਕਰਦਾ ਇੱਕ ਪੁਲਿਸ ਅੜਿਕੇ
Publish Date: Fri, 06 Feb 2026 06:29 PM (IST)
Updated Date: Fri, 06 Feb 2026 06:32 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਨਸ਼ੇ ਦਾ ਸੇਵਨ ਕਰਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਤਿੰਦਰ ਪਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਭੈੜੇ ਅੰਸਰਾਂ ਦੀ ਭਾਲ ਲਈ ਬਸਰਾ ਪੈਲਸ ਮੰਗਾਂ ਰੋਡ ਫਗਵਾੜਾ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਕੀਤੀ ਕਿ ਪੁਰਾਣੇ ਸਿਵਲ ਹਸਪਤਾਲ ਵਿਖੇ ਇਕ ਨੌਜਵਾਨ ਨਸ਼ੇ ਦਾ ਸੇਵਨ ਕਰ ਰਿਹਾ ਹੈ। ਜਦੋਂ ਉਨ੍ਹਾਂ ਨੇ ਰੇਡ ਕੀਤੀ ਤਾਂ ਨੌਜਵਾਨ ਨਸ਼ੇ ਦਾ ਸੇਵਨ ਕਰ ਰਿਹਾ ਸੀ। ਉਸ ਨੇ ਆਪਣਾ ਨਾਮ ਰਮਨ ਕੁਮਾਰ ਪੁੱਤਰ ਬਿਹਾਰੀ ਲਾਲ ਵਾਸੀ ਗੁਲਾਬਗੜ੍ਹ ਥਾਣਾ ਸਦਰ ਫਗਵਾੜਾ ਦੱਸਿਆ। ਉਕਤ ਤੋਂ ਇਕ ਸਿਲਵਰ ਪੇਪਰ, 20 ਰੁਪਏ ਦਾ ਨੋਟ, ਇਕ ਲਾਈਟਰ ਬਰਾਮਦ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।