ਘਰ ’ਚ ਨਸ਼ੇ ਦਾ ਸੇਵਨ ਕਰਦਾ ਇਕ ਕਾਬੂ
ਨਸ਼ੇ ਦਾ ਸੇਵਨ ਕਰਦਾ ਇੱਕ ਪੁਲਿਸ ਅੜਿਕੇ
Publish Date: Fri, 23 Jan 2026 06:38 PM (IST)
Updated Date: Fri, 23 Jan 2026 06:40 PM (IST)
ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਨਸ਼ੇ ਦਾ ਸੇਵਨ ਕਰਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਭੈੜੇ ਅਨਸਰਾਂ ਦੀ ਭਾਲ ਲਈ ਸੁਭਾਸ਼ ਨਗਰ ਚੌਂਕ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਪੁਨਿਤ ਉਰਫ ਕਾਕਾ ਪੁੱਤਰ ਯਸ਼ਪਾਲ ਵਾਸੀ ਸੂਫੀਆਂ ਮੁਹੱਲਾ ਮੋਤੀ ਬਾਜ਼ਾਰ, ਆਪਣੇ ਘਰ ਵਿਚ ਨਸ਼ੇ ਦਾ ਸੇਵਨ ਕਰ ਰਿਹਾ ਹੈ। ਮੁਖਬਰ ਵੱਲੋਂ ਦਿੱਤੀ ਇਤਲਾਹ ’ਤੇ ਜਦੋਂ ਜਾਂਚ ਕੀਤੀ ਗਈ ਤਾਂ ਇਕ ਮੋਨਾ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਪਾਇਆ ਗਿਆ। ਉਕਤ ਨੂੰ ਸਿਲਵਰ ਪੰਨੀ, ਇਕ ਲਾਈਟਰ ਤੇ 10 ਰੁਪਏ ਦੇ ਨੋਟ ਨਾਲ ਕਾਬੂ ਕਰਕੇ ਮੁਲਜ਼ਮ ’ਤੇ ਮਾਮਲਾ ਦਰਜ ਕੀਤਾ ਗਿਆ।