ਕਮਿਊਨਿਟੀ ਹੈਲਥ ਸੈਂਟਰ ਟਿੱਬਾ ’ਚ ਕੈਂਪ 21 ਨੂੰ
ਮੈਡੀਕਲ ਕੈਂਪ ਯੂ ਕੇ ਦੀ ਪ੍ਰਸਿੱਧ ਡਰਮੈਟੋਲੋਜਿਸਟ ਡਾ ਮਹਿਤਾ ਵੱਲੋਂ 21 ਨੂੰ
Publish Date: Tue, 17 Feb 2026 09:22 PM (IST)
Updated Date: Tue, 17 Feb 2026 09:24 PM (IST)
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਟਿੱਬਾ ਅਤੇ ਇਸ ਦੇ ਆਸ ਪਾਸ ਪਿੰਡਾਂ ਦੇ ਲੋਕਾਂ ਨੂੰ ਚਮੜੀ ਅਤੇ ਵਾਲਾਂ ਦੇ ਰੋਗਾਂ ਦਾ ਉੱਚ ਪੱਧਰੀ ਇਲਾਜ ਮੁੱਹਈਆ ਕਰਵਾਉਣ ਦੇ ਮਕਸਦ ਨਾਲ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਡਰਮੈਟੋਲੋਜਿਸਟ ਡਾ. ਅਲਕਾ ਮਹਿਤਾ ਵੱਲੋਂ 21 ਫ਼ਰਵਰੀ ਨੂੰ ਸਿਵਲ ਸਰਜਨ ਡਾ ਸੰਜੀਵ ਭਗਤ ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਵਿਸ਼ਵ ਪ੍ਰਸਿੱਧ ਚਮੜੀ ਰੋਗ ਮਾਹਿਰ ਡਾ. ਅਲਕਾ ਮਹਿਤਾ ਤੇ ਉਨ੍ਹਾਂ ਦੀ ਟੀਮ ਸਵੇਰੇ 11 ਤੋਂ 2 ਵਜੇ ਤੱਕ ਮਰੀਜ਼ਾਂ ਦਾ ਚੈੱਕਅਪ ਕਰਨਗੇ। ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਅਮਰਿੰਦਰਜੀਤ ਸਿੰਘ ਫਾਰਮੇਸੀ ਅਫਸਰ, ਅਮਨਦੀਪ ਸਿੰਘ ,ਬਹਿਹਾਰ ਸਿੰਘ, ਡਾਕਟਰ ਅਲਕਾ, ਸੁਰਜੀਤ ਸਿੰਘ ਮੁੱਤੀ ਆਦਿ ਹਾਜ਼ਰ ਸਨ।