ਅੱਖਾਂ ਦਾ ਫਰੀ ਚੈਕਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ
ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਅੱਖਾਂ ਦਾ ਵਿਸ਼ਾਲ ਫਰੀ ਚੈਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ
Publish Date: Sat, 21 Mar 2026 10:16 PM (IST)
Updated Date: Sat, 21 Mar 2026 10:19 PM (IST)

--ਚੇਅਰਮੈਨ ਤਰਲੋਚਨ ਸਿੰਘ ਚਾਨਾ ਨੇ ਕੀਤਾ ਉਦਘਾਟਨ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਦੇ ਸੰਸਥਾਪਕ ਤੇ ਬਹੁਤ ਹੀ ਨੇਕ ਸਮਾਜ ਸੇਵੀ ਧਾਰਮਿਕ ਸਖਸ਼ੀਅਤ ਸਚਖੰਡ ਵਾਸੀ ਬੀਬੀ ਬਲਵੰਤ ਕੌਰ ਯੂਕੇ ਦੀ 17ਵੀਂ ਸਲਾਨਾ ਬਰਸੀ ਮੌਕੇ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਯੂਕੇ ਤੇ ਸੁਲਤਾਨਪੁਰ ਲੋਧੀ ਵੱਲੋਂ ਚੇਅਰਮੈਨ ਤਰਲੋਚਨ ਸਿੰਘ ਚਾਨਾ ਯੂਕੇ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮੈਨੇਜਰ ਗੁਰਦਿਆਲ ਸਿੰਘ ਯੂਕੇ ਦੀ ਦੇਖ-ਰੇਖ ਹੇਠਾਂ ਅੱਜ ਸਵੇਰੇ ਟਰੱਸਟ ਵੱਲੋਂ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਅੱਖਾਂ ਦਾ ਫਰੀ ਚੈਕਅੱਪ ਤੇ ਆਪ੍ਰੇਸ਼ਨ ਕੈਂਪ ਡਾਕਟਰ ਅਮਨਦੀਪ ਸਿੰਘ ਅਰੋੜਾ, ਅਰੋੜਾ ਆਈ ਹਸਪਤਾਲ ਤੇ ਰੈਟੀਨਾ ਸੈਂਟਰ ਜਲੰਧਰ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਦਾ ਉਦਘਾਟਨ ਟਰੱਸਟ ਦੇ ਚੇਅਰਮੈਨ ਤਰਲੋਚਨ ਸਿੰਘ ਚਾਨਾ ਨੇ ਕੀਤਾ। ਇਸ ਸਮੇਂ ਡਾ. ਅਮਨਦੀਪ ਸਿੰਘ ਅਰੋੜਾ ਦੀ ਦੇਖ-ਰੇਖ ਚ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸੈਕੜੇ ਮਰੀਜ਼ਾਂ ਦਾ ਫਰੀ ਚੈਕਅੱਪ ਕੀਤਾ ਗਿਆ ਤੇ ਜ਼ਰੂਰੀ ਆਪ੍ਰੇਸ਼ਨ ਕਰਨ ਲਈ ਮਰੀਜ਼ਾਂ ਦੀ ਚੋਣ ਕੀਤੀ ਗਈ। ਮੈਨੇਜਰ ਗੁਰਦਿਆਲ ਸਿੰਘ ਯੂਕੇ ਨੇ ਦੱਸਿਆ ਕਿ ਅੱਜ ਵੱਡੀ ਗਿਣਤੀ ਵਿਚ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਤੇ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਕਰਕੇ ਫਰੀ ਲੈਂਜ਼ ਪਾਏ ਜਾਣਗੇ। ਉਪਰੰਤ ਮਰੀਜ਼ ਨੂੰ 10 ਦਿਨ ਦੀ ਦਵਾਈ ਵੀ ਫਰੀ ਦਿੱਤੀ ਜਾਵੇਗੀ। ਇਸ ਸਮੇਂ ਟਰੱਸਟ ਦੇ ਚੇਅਰਮੈਨ ਤਰਲੋਚਨ ਸਿੰਘ ਚਾਨਾ, ਮਹਿੰਦਰ ਕੌਰ ਚਾਨਾ, ਮੈਨੇਜਰ ਗੁਰਦਿਆਲ ਸਿੰਘ ਯੂਕੇ, ਬਾਬਾ ਜਸਪਾਲ ਸਿੰਘ, ਅਜੀਤ ਸਿੰਘ ਮਠਾੜੂ ਯੂਕੇ, ਅਮਰਜੀਤ ਕੌਰ ਯੂਕੇ, ਜਗੀਰ ਕੌਰ ਯੂਕੇ, ਪਿਆਰ ਕੌਰ, ਪਰਮਿੰਦਰ ਸਿੰਘ ਖਾਲਸਾ, ਲਖਵਿੰਦਰ ਕੌਰ ਆਦਿ ਵੱਲੋਂ ਡਾਕਟਰਾਂ ਤੇ ਸਮੁੱਚੀ ਟੀਮ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬਾਬਾ ਜਸਪਾਲ ਸਿੰਘ ਨੀਲਾ, ਪਰਮਿੰਦਰ ਸਿੰਘ ਖਾਲਸਾ, ਐਡੀਸ਼ਨਲ ਮੈਨੇਜਰ ਜਸਵੰਤ ਸਿੰਘ ਨੰਢਾ, ਮਾ. ਪ੍ਰਭਦਿਆਲ ਸਿੰਘ, ਭਾਈ ਜੇਪੀ ਸਿੰਘ, ਭਾਈ ਤਰਸੇਮ ਸਿੰਘ ਗ੍ਰੰਥੀ, ਡਾ. ਗੁਰਦੀਪ ਸਿੰਘ ਥਿੰਦ, ਮਹਿੰਦਰ ਸਿੰਘ ਖਜ਼ਾਨਚੀ, ਦਿਲਦਾਰ ਸਿੰਘ, ਸੁਖਬੀਰ ਸਿੰਘ ਕੰਪਿਊਟਰ ਟੀਚਰ, ਰਣਜੀਤ ਸਿੰਘ, ਨਿੰਦਰ ਕੌਰ, ਜਯੋਤੀ, ਰੇਚਲ, ਰੋਹਿਤ, ਗੁਰਪ੍ਰੀਤ, ਪ੍ਰਭਜੋਤ, ਬੱਪਾ ਆਦਿ ਸਟਾਫ ਨੇ ਸ਼ਿਰਕਤ ਕੀਤੀ।