ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਵਾਪਰ ਸਕਦੈ ਵੱਡਾ ਹਾਦਸਾ : ਰਮਨ ਸ਼ਰਮਾ
ਫਗਵਾੜਾ ਦੇ ਮੁਹੱਲਾ ਪ੍ਰੇਮ ਨਗਰ ਵਿੱਚ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਵੱਡਾ ਹਾਦਸਾ ਹੋ ਸਕਦਾ ਹੈ: ਰਮਨ ਸ਼ਰਮਾ
Publish Date: Thu, 19 Feb 2026 07:41 PM (IST)
Updated Date: Thu, 19 Feb 2026 07:42 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਰੇਲਵੇ ਰੋਡ ਤੇ ਸਥਿਤ ਮੁਹੱਲਾ ਪ੍ਰੇਮ ਨਗਰ ਦੇ ਵਸਨੀਕਾਂ ਦੀਆਂ ਜਾਨ ਬਿਜਲੀ ਵਿਭਾਗ ਕਾਰਨ ਲਗਾਤਾਰ ਖ਼ਤਰੇ ਵਿਚ ਹੈ। ਅਜਿਹਾ ਲੱਗਦਾ ਹੈ ਕਿ ਬਿਜਲੀ ਵਿਭਾਗ ਨੂੰ ਪ੍ਰੇਮ ਨਗਰ ਦੇ ਵਸਨੀਕਾਂ ਨਾਲ ਕੋਈ ਪਿਆਰ ਨਹੀਂ ਹੈ। ਹਾਂ, ਬਿਜਲੀ ਵਿਭਾਗ ਫਗਵਾੜਾ ਦੇ ਮੁਹੱਲਾ ਪ੍ਰੇਮ ਨਗਰ ਦੇ ਵਸਨੀਕਾਂ ਦੀਆਂ ਜਾਨਾਂ ਨਾਲ ਜ਼ਰੂਰ ਖੇਡ ਰਿਹਾ ਹੈ। ਮੁਹੱਲਾ ਪ੍ਰੇਮ ਨਗਰ ਦੀ ਗਲੀ ਨੰਬਰ 1 ਵਿਚ ਬਿਜਲੀ ਦੀਆਂ ਤਾਰਾਂ ਬਹੁਤ ਨੀਵੀਆਂ ਤੇ ਖੰਭਿਆਂ ਤੋਂ ਲਟਕ ਰਹੀਆਂ ਹਨ, ਜੋ ਕਿਸੇ ਵੀ ਸਮੇਂ ਖ਼ਤਰਾ ਪੈਦਾ ਕਰ ਸਕਦੀਆਂ ਹਨ। ਸ਼ਿਵ ਸੈਨਾ ਯੂਬੀਟੀ ਦੇ ਸਿਟੀ ਪ੍ਰਧਾਨ ਰਮਨ ਸ਼ਰਮਾ ਨੇ ਕਿਹਾ ਕਿ ਉਪ-ਮੰਡਲ ਅਧਿਕਾਰੀ (ਐੱਸਡੀਓ) ਨੂੰ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਪਰ ਉਹ ਸਿਰਫ਼ ਟਾਲ-ਮਟੋਲ ਕਰ ਰਹੇ ਹਨ ਤੇ ਆਪਣਾ ਸਮਾਂ ਬਿਤਾ ਰਹੇ ਹਨ, ਪਰ ਸਮੱਸਿਆ ਦੇ ਹੱਲ ਲਈ ਕੁਝ ਨਹੀਂ ਕੀਤਾ ਹੈ। ਰਮਨ ਨੇ ਕਿਹਾ ਕਿ ਪਿਛਲੇ ਪੰਜ ਦਿਨਾਂ ਤੋਂ ਉਹ ਰੋਜ਼ਾਨਾ ਐੱਸਡੀਓ ਨੂੰ ਫੋਨ ਕਰ ਰਹੇ ਹਨ ਤੇ ਐੱਸਡੀਓ ‘ਅੱਜ, ਕੱਲ੍ਹ, ਅੱਜ ਕੱਲ੍ਹ’ ਕਹਿ ਕੇ ਮਾਮਲੇ ਨੂੰ ਟਾਲਦੇ ਰਹਿੰਦੇ ਹਨ। ਰਮਨ ਸ਼ਰਮਾ ਨੇ ਪੱਤਰਕਾਰਾਂ ਰਾਹੀਂ ਬਿਜਲੀ ਵਿਭਾਗ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਭਾਗ ਦੀ ਲਾਪਰਵਾਹੀ ਕਾਰਨ ਕੋਈ ਹਾਦਸਾ ਵਾਪਰਦਾ ਹੈ, ਤਾਂ ਸਾਰੀ ਜ਼ਿੰਮੇਵਾਰੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ ਤੇ ਸ਼ਿਵ ਸੈਨਾ ਵਿਭਾਗ ਦੇ ਅਧਿਕਾਰੀਆਂ ਨੂੰ ਨਹੀਂ ਬਖਸ਼ੇਗੀ।