ਨਗਰ ਨਿਗਮ ਦੀ ਲਾਪਰਵਾਹੀ ਨਾਲ ਵਾਪਰ ਸਕਦਾ ਸੀ ਵੱਡਾ ਹਾਦਸਾ
ਨਗਰ ਨਿਗਮ ਦੀ ਲਾਪਰਵਾਹੀ ਨਾਲ ਵਾਪਰ ਸਕਦਾ ਸੀ ਫਗਵਾੜਾ ਵਿੱਚ ਵੱਡਾ ਹਾਦਸਾ
Publish Date: Wed, 25 Mar 2026 07:08 PM (IST)
Updated Date: Thu, 26 Mar 2026 04:05 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਅਕਸਰ ਨਗਰ ਨਿਗਮ ਫਗਵਾੜਾ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਹੁੰਦੇ ਹੀ ਰਹਿੰਦੇ ਹਨ। ਉਨ੍ਹਾਂ ਵੱਲੋਂ ਜਿੱਥੇ ਜਰੂਰਤ ਹੁੰਦੀ ਹੈ ਉਸ ਜਗਾ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਦ ਕਿ ਜਿੱਥੇ ਕੋਈ ਜਰੂਰਤ ਨਹੀਂ ਹੁੰਦੀ ਉੱਥੇ ਜਾ ਕੇ ਕਾਰਵਾਈ ਪਾ ਕੇ ਤਾਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਅੱਜ ਇੱਕ ਘਟਨਾ ਕੌਮੀ ਰਾਜਮਾਰਗ ਰਾਜ ਮਾਰਗ ਲੁਧਿਆਣਾ ਤੋਂ ਜਲੰਧਰ ਜਾਂਦਿਆਂ ਹੋਟਲ ਹੇਅਰ ਪੈਲਸ ਨਜ਼ਦੀਕ ਵਾਪਰ ਗਈ ਜਿੱਥੇ ਕਿ ਕੌਮੀ ਰਾਜਮਾਰਗ ਤੋਂ ਇੱਕ ਟਰੱਕ ਹੇਠਾਂ ਲਿੰਕ ਸੜਕ ਵੱਲ ਨੂੰ ਚਲਾ ਗਿਆ, ਜਿੱਥੇ ਕਿ ਕੁਝ ਰੇਹੜੀ ਫੜੀ ਵਾਲਿਆਂ ਵੱਲੋਂ ਟੇਬਲ ਲਗਾ ਕੇ ਲੋਕਾਂ ਨੂੰ ਖਾਣਾ ਪਰੋਸਿਆ ਜਾਂਦਾ ਹੈ। ਜਦਕਿ ਦੋਵਾਂ ਸੜਕਾਂ ਵਿਚਕਾਰ ਇਹ ਖਾਲੀ ਪਈ ਜਗਾ ਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਨ੍ਹਾਂ ਰੇੜੀ-ਫੜੀਆਂ ਵਾਲਿਆਂ ਕਰਕੇ ਹੀ ਕੌਮੀ ਰਾਜਮਾਰਗ ਤੇ ਕਈ ਵੱਡੇ ਵਾਹਨ ਵੀ ਖੜੇ ਹੋ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਕਿਸੇ ਵੱਡੀ ਦੁਰਘਟਨਾ ਦਾ ਡਰ ਵੀ ਸਤਾ ਰਿਹਾ ਹੈ। ਪਰ ਇਸ ਦੇ ਬਾਵਜੂਦ ਨਗਰ ਨਿਗਮ ਫਗਵਾੜਾ ਅੱਖਾਂ ਤੇ ਪੱਟੀ ਬੰਨ ਕੇ ਬੈਠਾ ਹੋਇਆ ਹੈ। ਇਸ ਸਬੰਧੀ ਜਦੋਂ ਕੌਂਸਲਰ ਤਾਰਨਜੀਤ ਸਿੰਘ ਬੰਟੀ ਵਾਲੀਆ ਬਲਾਕ ਕਾਂਗਰਸ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਫਗਵਾੜਾ ਹਮੇਸ਼ਾ ਸੁਰਖੀਆਂ ਵਿੱਚ ਰਹਿਣਾ ਹੀ ਪਸੰਦ ਕਰਦੀ ਹੈ ।ਅਧਿਕਾਰੀ ਸਿਰਫ ਤਨਖਾਹਾਂ ਲੈਣ ਤੱਕ ਹੀ ਸੀਮਤ ਹਨ। ਸ਼ਹਿਰ ਦੇ ਕੂੜੇ ਦੇ ਡੰਪ ਕੂੜੇ ਨਾਲ ਭਰੇ ਪਏ ਹਨ, ਜਿਸ ਕਾਰਨ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ ।ਸਟਰੀਟ ਲਾਈਟਾਂ ਜਲਦੀਆਂ ਹੀ ਨਹੀਂ ਹਨ। ਇਸ ਕਾਰਨ ਲੋਕਾਂ ਨੂੰ ਸਮੱਸਿਆ ਬਣੀ ਹੋਈ ਹੈ ਤੇ ਅੱਜ ਜੋ ਘਟਨਾ ਵਾਪਰੀ ਹੈ ਜੇਕਰ ਉਸ ਜਗਾ ਤੇ ਮੌਜੂਦ ਦਰਖਤ ਟਰੱਕ ਨੂੰ ਨਾ ਰੋਕਦੇ ਤਾਂ ਉਥੇ ਬੈਠ ਕੇ ਖਾਣਾ ਖਾ ਰਹੇ ਅਨੇਕਾਂ ਲੋਕਾਂ ਦੀ ਜਾਨ ਜਾ ਸਕਦੀ ਸੀ ਪਰ ਇਸ ਦੇ ਬਾਵਜੂਦ ਵੀ ਨਗਰ ਨਿਗਮ ਫਗਵਾੜਾ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਜਦਕਿ ਸਾਫ ਦੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਰੇਹੜੀ ਫੜੀ ਵਾਲਿਆਂ ਨੇ ਇੱਕ ਵੱਡੇ ਹੋਟਲ ਜਿੰਨੀ ਦੋਵਾਂ ਸੜਕਾਂ ਵਿਚਕਾਰ ਦੀ ਜਮੀਨ ਤੇ ਕਬਜ਼ਾ ਕੀਤਾ ਹੋਇਆ ਹੈ। ਜਿੱਥੇ ਕਿ ਬੂਟੇ ਲਗਾਏ ਜਾ ਸਕਦੇ ਸਨ ਪਰ ਨਗਰ ਨਿਗਮ ਨੂੰ ਅਜਿਹੇ ਕੀਤੇ ਹੋਏ ਨਜਾਇਜ਼ ਕਬਜ਼ੇ ਦਿਖਾਈ ਨਹੀਂ ਦਿੰਦੇ। ਜਿੱਥੇ ਕਿ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ। ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਹੋਟਲ ਹੇਅਰ ਪੈਲਸ ਨਜ਼ਦੀਕ ਕੀਤੇ ਹੋਏ ਇਨ੍ਹਾਂ ਨਜਾਇਜ਼ ਕਬਜ਼ਿਆਂ ਵੱਲ ਜਰੂਰ ਧਿਆਨ ਦੇਣ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਸ ਦੀ ਜਿੰਮੇਵਾਰ ਨਗਰ ਨਿਗਮ ਫਗਵਾੜਾ ਹੀ ਹੋਵੇਗੀ।