ਡੇਰਾ ਬਾਬਾ ਇੱਛਾਧਾਰੀ ਦਰਬਾਰ ਸਪਰੋੜ ਵਿਖੇ ਜੋੜ ਮੇਲੇ ਦੌਰਾਨ ਵੱਡੀ ਗਿਣਤੀ ’ਚ ਉਮੜੇ ਸ਼ਰਧਾਲੂ
ਡੇਰਾ ਬਾਬਾ ਇੱਛਾਧਾਰੀ ਦਰਬਾਰ ਸਪਰੋੜ ਵਿਖੇ ਸਾਲਾਨਾ ਮੇਲੇ ਦੋਰਾਨ ਵੱਡੀ ਗਿਣਤੀ ਵਿੱਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ
Publish Date: Wed, 10 Jun 2026 06:25 PM (IST)
Updated Date: Thu, 11 Jun 2026 04:05 AM (IST)

ਕੈਪਸ਼ਨ-10ਪੀਐਚਜੀ9 ਐਮਪੀ ਡਾ: ਰਾਜ ਕੁਮਾਰ ਚੱਬੇਵਾਲ ਨੂੰ ਸਿਰਪਾੳ ਨਾਲ ਨਵਾਜਦੇ ਹੋਏ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ,ਸੰਤ ਕਮਲੇਸ਼ ਗਿਰੀ ਜੀ,ਸੰਤ ਰਾਜ ਰਿਸੀ ਜੀ,ਸੰਤ ਮੱਖਣ ਸਿੰਘ ਜੀ,ਤੇ ਹੋਰ। ਕੈਪਸ਼ਨ-10ਪੀਐਚਜੀ10 ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਤੇ ਸੇਵਾਦਾਰ। ਕੈਪਸ਼ਨ-10ਪੀਐਚਜੀ11 ਸਮਾਗਮ ਸੰਬਧੀ ਜਾਣਾਕਰੀ ਦਿੰਦੇ ਹੋਏ ਸ੍ਰੌਮੀ ਅਕਾਲੀ ਦਲ ਦੇ ਦਿਹਤਾੀ ਇੰਚਾਰਜ ਜਥੇਦਾਰ ਰਜਿੰਦਰ ਸਿੰਘ ਚੰਦੀ,ਅਵਤਾਰ ਸਿੰਘ ਮੰਗੀ,ਬਿੰਦਰ ਰਾਵਲਪਿੰਡੀ,ਗੁਰਦੀਪ ਸਿੰਘ ਖੇੜਾ ਤੇ ਹੋਰ। ਕੈਪਸ਼ਨ-10ਪੀਐਚਜੀ12 ਸੰਗਤਾਂ ਨਾਲ ਕਥਾ ਵਿਚਾਰਾ ਦੀ ਸਾਂਝ ਪਾਉਂਦੇ ਹੋਏ ਸੰਤ ਬਲਵੀਰ ਸਿੰਘ ਟੂਟੋਮਜਾਰਾ ਨਾਲ ਮੌਜੂਦ ਸੰਤ ਡਾ: ਸੁਖਵੰਤ ਸਿੰਘ ਨਾਹਲਾਂ,ਸੰਤ ਮੱਖਣ ਸਿੰਘ,ਸੰਤ ਰਾਜਰਿਸ਼ੀ ਜੀ ਨਵਾਂ ਸ਼ਹਿਰ,ਸੰਤ ਗੁਰਲਾਲ ਸਿੰਘ ਜੀ। ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਡੇਰਾ ਬਾਬਾ ਇੱਛਾਧਾਰੀ ਦਰਬਾਰ ਸਪਰੋੜ ਵਿਖੇ 8 ਜੂਨ ਨੂੰ ਸ਼ੁਰੂ ਹੋਏ ਸਾਲਾਨਾ ਜੋੜ ਮੇਲੇ ਦੌਰਾਨ ਪਹਿਲੇ, ਦੂਸਰੇ ਤੇ ਤੀਸਰੇ ਅੰਤਿਮ ਦਿਨ ਵੀ ਸ਼ਰਧਾਲੂ ਵੱਡੀ ਗਿਣਤੀ ’ਚ ਪੁੱਜੇ ਅਤੇ ਦਰਬਾਰ ਵਿਖੇ ਭਾਰੀ ਰੌਣਕ ਦੇਖਣ ਨੂੰ ਮਿਲੀ। ਪ੍ਰਬੰਧਕਾਂ ਵੱਲੋਂ ਆਉਣ-ਜਾਣ ਵਾਲੀ ਸੰਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਬਾਬਾ ਜੀ ਦੇ ਲੰਗਰ ਵੀ ਲਗਾਤਾਰ ਚੱਲਦੇ ਰਹੇ। ਦਰਬਾਰ ਵਿਖੇ 8, 9 ਤੇ 10 ਜੂਨ ਨੂੰ ਕਰਵਾਏ ਗਏ ਇਸ ਸਾਲਾਨਾ ਮੇਲੇ ਸਮਾਗਮਾਂ ਸਬੰਧੀ ਮੁੱਖ ਸੇਵਾਦਾਰ ਸੰਤ ਕਮਲੇਸ਼ ਗਿਰੀ ਤੇ ਪਿੰਡ ਸਪਰੋੜ ਦੇ ਮੌਜੂਦਾ ਸਰਪੰਚ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਜੂਨ ਨੂੰ ਸਮਾਗਮ ਦੀ ਆਰੰਭਤਾ ਹੋਈ ਤੇ ਦਰਬਾਰ ਦੀਆਂ ਜ਼ਰੂਰੀ ਰਸਮ ਅਦਾ ਕੀਤੀਆਂ ਗਈਆਂ, ਉਪਰੰਤ 9 ਜੂਨ ਨੂੰ ਵੀ ਸੰਗਤ ਦਾ ਆਉਣਾ-ਜਾਣਾ ਲੱਗਾ ਰਿਹਾ ਅਤੇ ਦਿਨ ਬੁੱਧਵਾਰ 10 ਜੂਨ ਨੂੰ 11 ਤੋਂ 03 ਵਜੇ ਤੱਕ ਮਹਾਨ ਧਾਰਮਿਕ ਦੀਵਾਨ ਸਜਾਏ ਗਏ। ਉਨ੍ਹਾਂ ਹੋਰ ਦੱਸਿਆ ਕਿ ਸਮਾਗਮ ’ਚ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਦੇ ਮੁਖ ਸੰਚਾਲਕ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ, ਸੰਤ ਡਾ: ਸੁਖਵੰਤ ਸਿੰਘ ਜੀ ਨਾਹਲਾਂ ਵਾਲੇ, ਸੰਤ ਮੱਖਣ ਸਿੰਘ ਜੀ ਟੂਟੋਮਜ਼ਾਰਾ ਵਾਲੇ, ਸੰਤ ਬਲਵੀਰ ਸਿੰਘ ਜੀ ਟੂਟੋਮਜ਼ਾਰਾ ਵਾਲੇ, ਸੰਤ ਰਾਜ ਰਿਸ਼ੀ ਜੀ ਨਵਾਂ ਸ਼ਹਿਰ ਵਾਲੇ, ਸੰਤ ਮਲਕੀਤ ਸਿੰਘ ਜੀ ਖਾਨਪੁਰ ਵਾਲੇ, ਸੰਤ ਜਤਿੰਦਰ ਸਿੰਘ ਜੀ ਪੀਪਲੀ ਵਾਲੇ ਹਰਦਾਸਪੁਰ ,ਆਦਿ ਸੰਤ ਮਹਾਂਪੁਰਸ਼ ਅਤੇ ਕੀਰਤਨੀ ,ਰਾਗੀ ਜੱਥੇ ਸਾਹਿਬਾਨ ਵਿਸ਼ੇਸ਼ ਤੌਰ ਤੇ ਪੁੱਜੇ ਜਦਕਿ ਸਟੇਜ ਸਕੱਤਰ ਦੀ ਭੂਮਿਕਾ ਸੰਤ ਗੁਰਲਾਲ ਸਿੰਘ ਜੀ ਨੇ ਨਿਭਾਈ।ਸਮਾਗਮ ਵਿਚ ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਉਚੇਚੇ ਤੌਰਤੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਅੇਮ ਪੀ ਡਾ: ਰਾਜ ਕੁਮਾਰ ਚੱਬੇਵਾਲ,ਮੇਅਰ ਰਾਮਪਾਲ ਉਪਲ,ਗੁਰਦੀਪ ਸਿੰਘ ਦੀਪਾ,ਸ੍ਰੌਮਣੀ ਅਕਾਲੀ ਦਲ ਦਿਹਾਤੀ ਇੰਚਾਰਜ ਜਥੇਦਾਰ ਰਜਿੰਦਰ ਸਿੰਘ ਚੰਦੀ,ਗੁਰਦੀਪ ਸਿੰਘ ਖੇੜਾ,ਅਵਤਾਰ ਸਿੰਘ ਮੰਗੀ, ਬਿੰਦਰ ਰਾਵਲਪਿੰਡੀ ਵੀ ਨਤਮਸਤਕ ਹੋਣ ਲਈ ਪੱੁਜੇ।ਪ੍ਰਬੰਧਕਾਂ ਵਲੋਂ ਆਏ ਹੋਏ ਸੰਤਾਂ ਮਹਾਪੁਰਖਾਂ,ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਿਰਪਾੳ ਨਾਲ ਨਵਾਜਿਆ।ਇਸ ਮੇਲੇ ਦੌਰਾਨ ਜਿੱਥੇ ਦੂਰ -ਦੁਰੇਡਿਓਂ ਸੰਗਤ ਪੁੱਜੀ ,ਉੱਥੇ ਹੋਰਨਾਂ ਦੇ ਨਾਲ ਨਾਲ ਵੱਡੀ ਤਾਦਾਦ ਵਿੱਚ ਇਲਾਕੇ ਦੇ ਨੌਜਵਾਨ ਵੀ ਦਰਬਾਰ ਵਿਖੇ ਸ਼ਰਧਾ ਪ੍ਰਗਟਾਉਂਦੇ ਹੋਏ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਲਗਾਤਾਰ ਹੀ ਸੇਵਾ ਕਰਦੇ ਨਜ਼ਰ ਆਏ 10 ਜੂਨ ਮੇਲੇ ਦੇ ਅੰਤਿਮ ਦਿਨ ਮੇਲੇ ਵਿੱਚ ਪੰਘੂੜੇ ਅਤੇ ਹੋਰ ਵੱਖੋ-ਵੱਖਰੀਆਂ ਸਾਜੋ-ਸਮਾਨ ਦੀਆਂ ਦੁਕਾਨਾਂ , ਬੱਚਿਆਂ ਦੇ ਮਨੋਰੰਜਨ ਲਈ ਛੋਟੇ ਝੂਲੇ ਆਦਿ ਵਗੈਰਾ ਖਿੱਚ ਦਾ ਕੇਂਦਰ ਰਹੇ। ਇਸ ਮੇਲੇ ਸਬੰਧੀ ਸਮੁੱਚੀ ਮੈਨੇਜਮੈਂਟ ਵੱਲੋਂ ਦੂਰੋਂ ਦੁਰੇਡਿਓਂ ਆਉਣ ਵਾਲੇ ਸ਼ਰਧਾਲੂ ਜਨਾ ਅਤੇ ਸੰਗਤ ਲਈ ਰਹਿਣ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਦਰਬਾਰ ਦੇ ਆਸ ਪਾਸ ਅਤੇ ਅੰਦਰ ਤੇ ਨਾਲ ਨਾਲ ਆਸ ਪਾਸ ਦੇ ਪਿੰਡਾਂ ਵਿੱਚ ਵੀ ਇਸ ਮੇਲੇ ਨੂੰ ਲੈ ਕੇ ਠੰਡੇ ਮਿੱਠੇ ਜਲ ਦੀਆਂ ਸੰਗਤ ਵੱਲੋਂ ਛਬੀਲਾਂ ਲਗਾ ਕੇ ਬਾਬਾ ਇੱਛਾਧਾਰੀ ਪ੍ਰਤੀ ਸ਼ਰਧਾ ਪ੍ਰਗਟਾਈ ਗਈ। ਅੰਤ ’ਚ ਸੰਤ ਕਮਲੇਸ਼ ਗਿਰੀ ਨੇ ਸਮਾਗਮ ਨੂੰ ਸਫਲਾ ਕਰਨ ਲਈ ਸਮੂਹ ਸੰਤਾਂ ਮਹਾਪੁਰਖਾਂ, ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ, ਦੂਰ ਦੁਰਾਡਿਓਂ ਆਈ ਸੰਗਤ ਤੇ ਨਗਰ ਵਾਸੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ।