ਨੀਟੂ ਦੀ ਅਗਵਾਈ ਹੇਠ ਵੱਡਾ ਕਾਫਲਾ ਮੋਗਾ ਰੈਲੀ ’ਚ ਪੁੱਜਾ
ਭਾਜਪਾ ਇੰਚਾਰਜ ਨੀਟੂ ਦੀ ਅਗਵਾਈ ਹੇਠ ਵੱਡਾ ਕਾਫਲਾ ਮੋਗਾ ਰੈਲੀ ਲਈ ਰਵਾਨਾ ਹੋਇਆ
Publish Date: Sat, 14 Mar 2026 09:46 PM (IST)
Updated Date: Sat, 14 Mar 2026 09:48 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਜਪਾ ਵੱਲੋਂ ਅੱਜ ਮੋਗਾ ਵਿਚ ਕੀਤੀ ਗਈ ਬਦਲਾਅ ਰੈਲੀ ਵਿਚ ਪਾਵਨ ਨਗਰੀ ਸੁਲਤਾਨਪੁਰ ਲੋਧੀ ਤੋਂ ਹਲਕਾ ਇੰਚਾਰਜ ਰਕੇਸ਼ ਨੀਟੂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਤੇ ਆਗੂਆਂ ਦਾ ਵਿਸ਼ਾਲ ਕਾਫਲਾ 13 ਬੱਸਾਂ ਰਾਹੀਂ ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ, ਨਰਿੰਦਰ ਮੋਦੀ ਜ਼ਿੰਦਾਬਾਦ, ਅਮਿਤ ਸ਼ਾਹ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿਚ ਦਾਣਾ ਮੰਡੀ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਇਆ। ਇਸ ਮੌਕੇ ਭਾਜਪਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਜ਼ਿਲ੍ਹਾ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਾਮ ਸੁੰਦਰ ਅਗਰਵਾਲ ਨੇ ਕਿਹਾ ਕਿ ਅੱਜ ਦੀ ਇਹ ਬਦਲਾਅ ਰੈਲੀ ਪੰਜਾਬ ਵਿਚ ਭਾਜਪਾ ਦਾ ਇਕ ਨਵਾਂ ਤੇ ਸੁੰਦਰ ਅਧਿਆਇ ਲਿਖੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਵਰਕਰਾਂ ਤੇ ਆਗੂਆਂ ਵਿਚ ਪਹਿਲੀ ਵਾਰ ਇੰਨਾ ਉਤਸ਼ਾਹ ਵੇਖਿਆ ਗਿਆ ਉਸ ਨਾਲ ਇਹ ਸਾਫ ਤੇ ਸਪੱਸ਼ਟ ਹੈ ਕਿ ਭਾਜਪਾ 2027 ਦੀਆਂ ਚੋਣਾਂ ਵਿਚ ਆਪਣੀ ਨਿਰੋਲ ਸਰਕਾਰ ਬਣਾਏਗੀ ਤੇ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਮੰਜ਼ਲਾਂ ਵੱਲ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਭ੍ਰਿਸ਼ਟਾਚਾਰ, ਨਸ਼ੇ ਤੇ ਅਵਿਸ਼ਵਾਸ ਤੋਂ ਮੁਕਤੀ ਚਾਹੁੰਦੀ ਹੈ। ਭਾਜਪਾ ਆਗੂ ਰਕੇਸ਼ ਨੀਟੂ ਨੇ ਕਿਹਾ ਕਿ ਪੰਜਾਬ ਨੂੰ ਦੁਬਾਰਾ ਵਿਕਾਸ ਤੇ ਖੁਸ਼ਹਾਲੀ ਦੇ ਰਸਤੇ ’ਤੇ ਲੈ ਕੇ ਜਾਣਾ ਭਾਜਪਾ ਦਾ ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿਚ ਇਹ ਬਦਲਾਅ ਰੈਲੀ ਸਿਰਫ ਇਕ ਰਾਜਨੀਤਿਕ ਸਮਾਗਮ ਨਹੀਂ ਬਲਕਿ ਪੰਜਾਬ ਦੇ ਭਵਿੱਖ ਦੇ ਲਈ ਇਹ ਇਕ ਮਜ਼ਬੂਤ ਜਨ ਅੰਦੋਲਨ ਦਾ ਰੂਪ ਲੈ ਰਹੀ ਹੈ। ਇਸ ਮੌਕੇ ਭਾਜਪਾ ਰੈਲੀ ਇੰਚਾਰਜ ਸ਼ਾਮ ਸੁੰਦਰ ਅਗਰਵਾਲ, ਹਲਕਾ ਇੰਚਾਰਜ ਰਕੇਸ਼ ਨੀਟੂ, ਮੰਡਲ ਪ੍ਰਧਾਨ ਡਾ. ਰਕੇਸ਼ ਪੁਰੀ, ਕਿਸਾਨ ਆਗੂ ਚਤਰ ਸਿੰਘ ਜੋਸਨ, ਅਸ਼ੋਕ ਕਨੋਜੀਆ, ਮਿੰਟੂ ਜੈਨ, ਮੁਕੇਸ਼ ਧੀਰ, ਗਿਆਨ ਸਿੰਘ, ਜੱਗਾ ਸਿੰਘ ਦੀਪੇਵਾਲ, ਜੋਗਿੰਦਰ ਸਿੰਘ, ਬਾਬਾ ਬਲੌਰੀ, ਪੰਡਿਤ ਲਛਮਣ ਪ੍ਰਸਾਦ, ਯੂਥ ਆਗੂ ਅਸ਼ੀਸ਼ ਅਰੋੜਾ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।