ਨਵੇਂ ਸਾਲ ਦੀ ਰਾਤ ਈਸਟਵੁਡ ’ਚ ਭਿੜੇ ਨੌਜਵਾਨ
ਈਸਟ ਵੁਡ ਚ ਨੌਜਵਾਨਾਂ ਚ ਜੰਮ ਕੇ ਹੋਇਆ ਲੜਾਈ ਝਗੜਾ
Publish Date: Thu, 01 Jan 2026 08:48 PM (IST)
Updated Date: Thu, 01 Jan 2026 08:50 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ-ਜਲੰਧਰ ਨਜ਼ਦੀਕ ਮੌਜੂਦ ਈਸਟਵੁਡ ਵਿਖੇ ਦੇਰ ਰਾਤ ਨਵੇਂ ਸਾਲ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਇਸੇ ਦੌਰਾਨ ਕਿਸੇ ਕਾਰਣ ਲੜਾਈ-ਝਗੜਾ ਹੋਣ ਲੱਗਾ, ਜਿਸਦੀ ਵੀਡੀਓ ਵੀ ਪੂਰਾ ਦਿਨ ਸ਼ੋਸ਼ਲ ਸਾਈਟਾਂ ’ਤੇ ਚਲਦੀ ਰਹੀ। ਮਿਲੀ ਜਾਕਣਾਰੀ ਮੁਤਾਬਿਕ ਨੌਜਵਾਨ ਨਵਾਂ ਸਾਲ ਮਨਾਉਣ ਲਈ ਈਸਟਵੁਡ ਆਏ ਸਨ ਪਰ ਕਿਸੇ ਵਜ੍ਹਾ ਨਾਲ ਪ੍ਰਬੰਧਕਾਂ ਤੇ ਨੌਜਵਾਨਾਂ ਵਿਚ ਕਿਹਾ-ਸੁਣੀ ਹੋ ਗਈ, ਜਿਸ ਤੋਂ ਬਾਦ ਈਸਟਵੁਡ ਅੰਦਰ ਆਪਸ ਵਿਚ ਜਮ ਕੇ ਲੜਦੇ ਹੋਏ ਨੌਜਵਾਨ ਦਿਖਾਈ ਦਿੱਤੇ। ਇਸੇ ਦੌਰਾਨ ਦੇਰ ਰਾਤ ਜਦੋਂ ਈਸਟਵੁਡ ਵਿਖੇ ਵਾਪਰੀ ਘਟਨਾ ਦੀ ਜਾਣਕਾਰੀ ਡੀਐੱਸਪੀ ਫਗਵਾੜਾ ਭਾਰਤ ਭੂਸ਼ਣ ਨੂੰ ਮਿਲੀ ਤਾਂ ਉਹ ਤੁਰੰਤ ਪੁਲਿਸ ਟੀਮ ਲੈ ਕੇ ਮੌਕੇ ’ਤੇ ਪੁੱਜੇ ਅਤੇ ਨੌਜਵਾਨਾਂ ਨੂੰ ਸ਼ਾਂਤ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਈਸਟਵੁਡ ਨਜ਼ਦੀਕ ਲੜਾਈ-ਝਗੜਾ ਹੋ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੋਣਗੇ ਬਖਸ਼ੇ ਨਹੀਂ ਜਾਣਗੇ।