ਮਹਾਂਸ਼ਿਵਰਾਤਰੀ ਮੌਕੇ ਸ਼ਿਵ ਮੰਦਿਰ ਚੌੜਾ ਖੂਹ ’ਚ ਕਰਵਾਇਆ ਸਮਾਗਮ
ਮਹਾਂ ਸ਼ਿਵਰਾਤਰੀ ਮੌਕੇ ਸ਼ਿਵ ਮੰਦਿਰ ਚੌੜਾ ਖੂਹ ਵਿਖੇ ਕਰਵਾਇਆ ਸਮਾਗਮ
Publish Date: Tue, 17 Feb 2026 09:26 PM (IST)
Updated Date: Tue, 17 Feb 2026 09:30 PM (IST)

ਧਰਮ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ ਧਾਰਮਿਕ ਸਮਾਗਮ : ਰਾਜਾ ਗੁਰਪ੍ਰੀਤ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਿਵ ਮੰਦਿਰ ਚੌੜਾ ਖੂਹ ਵਿਖੇ ਪ੍ਰਧਾਨ ਰਾਕੇਸ਼ ਨੀਟੂ ਦੀ ਅਗਵਾਈ ਹੇਠ ਮਹਾਂਸ਼ਿਵਰਾਤਰੀ ਮੌਕੇ ਕਰਵਾਏ ਧਾਰਮਿਕ ਸਮਾਗਮ ਸ਼ਰਧਾ, ਭਗਤੀ ਤੇ ਸੇਵਾ ਭਾਵਨਾ ਨਾਲ ਸੰਪੰਨ ਹੋਇਆ। ਇਸ ਮੌਕੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਭੀੜ ਉਮੜ ਪਈ ਤੇ ਸਾਰਿਆਂ ਨੇ ਪ੍ਰਸ਼ਾਦ ਗ੍ਰਹਿਣ ਕਰਕੇ ਪੁੰਨ ਲਾਭ ਪ੍ਰਾਪਤ ਕੀਤਾ। ਸਮਾਗਮ ਵਿਚ ਵੱਖ-ਵੱਖ ਸ਼ਖਸੀਅਤਾਂ ਤੇ ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ ਨੇ ਹਾਜ਼ਰੀ ਲਗਵਾਈ ਤੇ ਪ੍ਰਧਾਨ ਨੀਟੂ ਵੱਲੋਂ ਹਰ ਸਾਲ ਕਰਵਾਏ ਜਾ ਰਹੇ ਮਹਾਂਸ਼ਿਵਰਾਤਰੀ ਦੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਤੇ ਸਮਾਜਿਕ ਆਯੋਜਨ ਸਮਾਜ ਵਿਚ ਏਕਤਾ ਭਾਈਚਾਰਾ ਤੇ ਸੇਵਾ ਭਾਵ ਨੂੰ ਮਜ਼ਬੂਤ ਕਰਦੇ ਹਨ। ਮਹਾਂਸ਼ਿਵਰਾਤਰੀ ਵਰਗੇ ਮਹਾਨ ਉਤਸਵ ਮੌਕੇ ਕੀਤੇ ਜਾ ਰਹੇ ਇਹ ਸਮਾਗਮ ਨਾ ਸਿਰਫ ਭਗਤੀ ਦਾ ਮਾਰਗ ਵਿਖਾਉਂਦੇ ਹਨ ਬਲਕਿ ਆਪਣੇ ਧਰਮ ਤੇ ਸੰਸਕ੍ਰਿਤੀ ਦੇ ਨਾਲ ਜੁੜ ਕੇ ਰਹਿਣ ਦੀ ਵੀ ਪ੍ਰੇਰਨਾ ਦਿੰਦੇ ਹਨ। ਪ੍ਰਧਾਨ ਨੀਟੂ ਨੇ ਸਮੂਹ ਸਮਾਗਮ ਨੂੰ ਅਯੋਜਿਤ ਕਰਨ ਲਈ ਦਿੱਤੇ ਸਹਿਯੋਗ ਲਈ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਮਹਾਂਸ਼ਿਵਰਾਤਰੀ ਦੇ ਮੌਕੇ ਕਰਵਾਏ ਧਾਰਮਿਕ ਸਮਾਗਮ ਵਿੱਚ ਪ੍ਰਸਿੱਧ ਭਜਨ ਗਾਇਕ ਪ੍ਰਦੀਪ ਕੰਡਾ, ਸੁਰਿੰਦਰ ਸ਼ਿੰਦਾ, ਰਾਣਾ ਪ੍ਰਤਾਪ ਨੇ ਸ਼ਿਵ ਭਜਨਾਂ ਦੀ ਝੜੀ ਲਾਈ। ਸ਼ਿਵ ਵਿਆਹ ਨਾਲ ਸਬੰਧਤ ਸੁੰਦਰ ਝਾਕੀਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਪੰਡਿਤ ਲਛਮਣ ਪ੍ਰਸਾਦ ਵੱਲੋਂ ਸ਼ਿਵ ਆਰਤੀ ਕਰਕੇ ਸਮਾਗਮ ਦਾ ਸਮਾਪਨ ਕੀਤਾ ਗਿਆ। ਭਗਤਾਂ ਨੂੰ ਫਲ ਫਰੂਟ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਖਜ਼ਾਨਚੀ ਡਿੰਪਲ ਟੰਡਨ, ਅਸ਼ੋਕ ਕਨੋਜੀਆ, ਵਿਸ਼ਵ ਸੂਫੀ ਸੰਤ ਦੇ ਮਿਸਤਰੀ ਗੁਰਦੀਪ ਸਿੰਘ, ਪ੍ਰਮੁੱਖ ਰੰਗ ਮੰਚ ਆਰਟਿਸਟ ਸੋਮਕਾਂਤੀ, ਪ੍ਰਦੀਪ ਕੰਡਾ, ਦਵਿੰਦਰ ਭਗਤ, ਰਾਜਕੁਮਾਰ ਰਾਜੂ, ਕਲਭੂਸ਼ਣ ਸ਼ਰਮਾ, ਸੁਨੀਤਾ ਦੇਵਾ, ਜਗੀਰ ਸਿੰਘ ਜਗੀਰਾ, ਬਾਬਾ ਬਲੌਰੀ, ਨਰਿੰਦਰ ਨਿੰਦੀ, ਸੁਰਿੰਦਰ ਸ਼ਿੰਦਾ, ਕੇਵਲ ਕ੍ਰਿਸ਼ਨ ਵਧਵਾ ਆਦਿ ਵੀ ਹਾਜ਼ਰ ਸਨ।