ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Sat, 07 Feb 2026 07:37 PM (IST)
Updated Date: Sat, 07 Feb 2026 07:38 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮੂਰਤੀ ਸਥਾਪਨਾ ਦਿਵਸ ਸਮਾਰੋਹ ਤੇ ਮਹਾਂਸ਼ਿਵਰਾਤਰੀ ਮਹੋਤਸਵ ਨੂੰ ਸਮਰਪਿਤ ਠਾਕੁਰਦੁਆਰਾ ਸ਼ਿਵ ਮੰਦਰ, ਪੱਕਾ ਬਾਗ ਫਗਵਾੜਾ ਵਿਚ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀ ਲੜੀ ਹੇਠ ਸਮਰੱਥ ਜੋਸ਼ੀ, ਪ੍ਰਿਯ ਜੋਸ਼ੀ ਤੇ ਵੰਦਨਾ ਜੋਸ਼ੀ ਵੱਲੋਂ ਮੰਤ੍ਰੋਚਾਰਣ ਦੇ ਨਾਲ ਜੋਤੀ ਪੂਜਨ ਕਰਕੇ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਇੰਦਰਜੀਤ ਕਾਲੜਾ, ਮਧੂਭੂਸ਼ਣ ਕਾਲੀਆ, ਅਮਿਤ ਸ਼ਾਲੂ, ਗੌਰਵ ਚੋਪੜਾ, ਅਮਿਤ ਕਪੂਰ, ਰਮਨ ਪਾਸੀ, ਪਰਵੇਸ਼ ਚੰਦਰ, ਰਾਜੂ ਮਲਹੋਤਰਾ, ਪ੍ਰਭਾ ਮਲਹੋਤਰਾ ਅਤੇ ਰੀਨਾ ਮੁਤਰੇਜਾ ਵੱਲੋਂ ਭਜਨ ਗਾਇਨ ਕਰਕੇ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਪ੍ਰਸਿੱਧ ਭਜਨ ਗਾਇਕ ਆਨੰਦ ਸਿੰਘ ਨੇ ਸ਼ਿਆਮ ਬਾਬਾ ਤੇ ਭੋਲੇ ਬਾਬਾ ਦੇ ਭਜਨਾਂ ਨਾਲ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਭਜਨ ਸੰਧਿਆ ਦੇ ਉਪਰੰਤ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਲਕਸ਼ਮੀਕਾਂਤ ਪ੍ਰਭਾਕਰ, ਇੰਦਰ ਕਰਵਲ, ਰਮਨ ਛਾਬੜਾ, ਹਰਸ਼ ਭੱਲਾ, ਰਾਜਿੰਦਰ ਵਰਮਾ, ਰਮਨ ਨੇਹਰਾ, ਬੌਬੀ ਅਰੋੜਾ, ਦਵਿੰਦਰ ਬਿੱਲਾ, ਸੌਰਵ ਸੂਦ, ਰਿਸ਼ੀ ਸ਼ਰਮਾ, ਅਨੁਜ ਮਦਾਨ, ਹੈੱਪੀ, ਦੀਪਕ ਲਖਨਪਾਲ, ਸੋਨੂ ਜਲੋਟਾ, ਅਜੇ ਛਾਬੜਾ, ਮਨਵ ਕੋੜਾ, ਦਵਿੰਦਰ ਡੀ.ਕੇ., ਨਿਿਤਨ ਕਨੋਜੀਆ, ਅਨਿਲ ਮਲਹੋਤਰਾ, ਚੇਤਨ ਮਿਗਲਾਨੀ, ਸ਼ਿਵਮ ਨੇਗੀ, ਕੁਨਾਲ ਸ਼ਰਮਾ, ਹਰਮਨ ਸੋਨੀ, ਪੁਲਕਿਤ ਮਲਹੋਤਰਾ ਆਦਿ ਹਾਜ਼ਰ ਸਨ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਭਜਨ ਗਾਇਕ ਆਨੰਦ ਸਿੰਘ, ਸ਼ਿਵ ਭਗਤ ਰਵੀ ਦੁਆ, ਸਮਰੱਥ ਜੋਸ਼ੀ, ਪ੍ਰਿਯ ਜੋਸ਼ੀ ਤੇ ਵੰਦਨਾ ਜੋਸ਼ੀ ਨੂੰ ਭੋਲੇ ਬਾਬਾ ਦਾ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ।