ਸੰਗਰਾਂਦ ਨੂੰ ਸਮਰਪਿਤ ਸਮਾਗਮ ਕਰਵਾਇਆ
ਚੇਤ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Mon, 16 Mar 2026 08:28 PM (IST)
Updated Date: Mon, 16 Mar 2026 08:31 PM (IST)

ਪੰਜਾਬੀ ਜਾਗਰ ਪ੍ਰਤੀਨਿਧ ਫਗਵਾੜਾ : ਗੁਰਦੁਆਰਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਪਿੰਡ ਸਾਹਨੀ ਵਿਖੇ ਚੇਤ ਮਹੀਨੇ ਦੀ ਸੰਗਰਾਂਦ ਦਾ ਸ਼ੁੱਭ ਦਿਹਾੜਾ ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਦੀ ਦੇਖ-ਰੇਖ ਵਿਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗਿਆਨੀ ਅਜੀਤ ਸਿੰਘ ਵੱਲੋਂ ਬਾਰਾਂ ਮਾਂਹ ਦੇ ਪਾਠ ਸੰਗਤਾਂ ਨੂੰ ਸਰਵਣ ਕਰਵਾਏ ਗਏ। ਉਪਰੰਤ ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਰਬੱਤ ਦੇ ਭਲੇ ਤੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਉਪਰੰਤ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਦੇ ਕੀਰਤਨੀਏ ਜਥੇ ਵੱਲੋਂ ਸੰਗਤਾਂ ਨੂੰ ਚੇਤ ਮਹੀਨੇ ਦੇ ਪਾਠ ਵਿਆਖਿਆ ਸਹਿਤ ਸਰਵਣ ਕਰਵਾਏ ਗਏ ਤੇ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਉਨ੍ਹਾਂ ਕਿਹਾ ਕਿ ਕੋਠੀਆਂ, ਗੱਡੀਆਂ ਸਮੇਤ ਮਨੁੱਖ ਵੱਲੋਂ ਬਣਾਈ ਕੋਈ ਵੀ ਵਸਤੂ ਪੁਰਾਣੀ ਹੋ ਜਾਂਦੀ ਹੈ ਪ੍ਰੰਤੂ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਨਾਮ ਕਦੇ ਵੀ ਪੁਰਾਣੇ ਨਹੀਂ ਹੁੰਦੇ। ਚੇਤ ਮਹੀਨੇ ਦੇ ਪਾਠ ਦੀ ਵਿਆਖਿਆ ਕਰਦਿਆਂ ਉਨ੍ਹਾਂ ਸੰਗਤਾਂ ਨੂੰ ਸਮਝਾਇਆ ਕਿ ਜਿਵੇਂ ਚੇਤ ਦੇ ਮਹੀਨੇ ਦੀ ਬਸੰਤ ਰੁੱਤ ਵਿਚ ਹਰ ਪਾਸੇ ਬਨਸਪਤੀ ਖਿੜੀ ਹੋਈ ਨਜ਼ਰ ਆਉਂਦੀ ਹੈ, ਉਵੇਂ ਹੀ ਜਿਹੜੇ ਪ੍ਰਾਣੀ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਦਾ ਸਿਮਰਨ ਕਰਦੇ ਹਨ ਉਨ੍ਹਾਂ ਦੇ ਚਿਹਰੇ ਫੁੱਲਾਂ ਵਾਂਗ ਖਿੜੇ ਹੋਏ ਨਜ਼ਰ ਆਉਂਦੇ ਹਨ। ਇਸ ਮੌਕੇ ਬੀਬੀ ਸੁਖਵਿੰਦਰ ਕੌਰ, ਜਸਵਿੰਦਰ ਕੌਰ, ਬਲਵੀਰ ਕੌਰ ਕਲਦੀਪ ਕੌਰ, ਪਰਮਜੀਤ ਕੌਰ, ਰਜਵੰਤ ਕੌਰ, ਗੁਰਪ੍ਰੀਤ ਕੌਰ, ਅਵਤਾਰ ਕੌਰ, ਜਸਵੀਰ ਕੌਰ, ਅਕਵਿੰਦਰ ਕੌਰ, ਨਰਿੰਦਰ ਕੌਰ, ਪ੍ਰਧਾਨ ਮੁਹਿੰਦਰ ਸਿੰਘ, ਗਿਆਨੀ ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਬਹਾਦਰ ਸਿੰਘ, ਹਰਮੇਸ਼ ਲਾਲ ਪੱਬੀ, ਜਸਵੀਰ ਸਿੰਘ, ਸਾਬਕਾ ਸਰਪੰਚ ਰਾਮ ਪਾਲ ਸਾਹਨੀ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।