ਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
ਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Wed, 11 Feb 2026 07:17 PM (IST)
Updated Date: Thu, 12 Feb 2026 04:06 AM (IST)

ਕੈਪਸ਼ਨ-11ਪੀਐਚਜੀ10,11ਪੀਐਚਜੀ11 ਮੂਰਤੀ ਸਥਾਪਨਾ ਦਿਵਸ ਸਮਾਰੋਹ ਅਤੇ ਮਹਾਂਸ਼ਿਵਰਾਤਰੀ ਮਹੋਤਸਵ ਮੌਕੇ ਕਰਵਾਏ ਸਮਾਗਮ ਦੀਆ ਵੱਖ ਵੱਖ ਤਸਵੀਰਾਂ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਮੂਰਤੀ ਸਥਾਪਨਾ ਦਿਵਸ ਸਮਾਰੋਹ ਤੇ ਮਹਾਸ਼ਿਵਰਾਤਰੀ ਮਹਾਉਤਸਵ ਸਬੰਧੀ ਠਾਕੁਰ ਦੁਆਰਾ ਸ਼ਿਵ ਮੰਦਰ, ਪੱਕਾ ਬਾਗ਼, ਫਗਵਾੜਾ ’ਚ ਕਰਵਾਏ ਪ੍ਰੋਗਰਾਮ ਤਹਿਤ ਅੱਜ ਰਾਤ 7:30 ਵਜੇ ਅੰਜੂ, ਰਾਜਿੰਦਰ ਅਤੇ ਡਾ. ਹੰਸ ਰਾਜ ਪਰਿਵਾਰ ਵੱਲੋਂ ਮੰਤਰ ਉਚਾਰਨ ਨਾਲ ਜੋਤੀ ਪੂਜਨ ਕੀਤਾ ਗਿਆ ਅਤੇ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ ਗਈ। ਭਜਨ ਸੰਧਿਆ ਦੌਰਾਨ ਇੰਦਰਜੀਤ ਕਾਲੜਾ, ਮਧੂਭੂਸ਼ਣ ਕਾਲੀਆ, ਅਮਿਤ ਸ਼ਾਲੂ, ਰਮਨ ਪੱਬੀ, ਪ੍ਰਭਾ ਮਲਹੋਤਰਾ, ਰੀਨਾ ਮੂਟਰੇਜਾ, ਰਾਜੂ ਮਲਹੋਤਰਾ, ਵੰਦਨਾ ਜੋਸ਼ੀ ਅਤੇ ਸ਼ਮਾ ਧੀਰ ਨੇ ਭਜਨ ਗਾ ਕੇ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਜਸਬੀਰ ਮਾਹੀ, ਬੰਟੀ ਮਾਹੀ ਅਤੇ ਖੁਸ਼ਦੀਪ ਨੇ ਆਪਣੇ ਸੁਰੀਲੇ ਭਜਨਾਂ ਨਾਲ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਭਜਨ ਲੇਖਕ ਪਵਨ ਸਲਹਣ ਨੂੰ ਭੋਲੇ ਬਾਬਾ ਦਾ ਸਰੂਪ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਭਜਨ ਸੰਧਿਆ ਉਪਰੰਤ ਭੰਡਾਰਾ ਵੀ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲਕਸ਼ਮੀਕਾਂਤ ਪ੍ਰਭਾਕਰ, ਇੰਦਰ ਕਰਵਲ, ਰਮਨ ਛਾਬੜਾ, ਨਵੀਨ ਬਹਿਲ, ਯੋਗੇਸ਼ ਖੋਸਲਾ, ਹਰਸ਼ ਭੱਲਾ, ਰਾਜਿੰਦਰ ਵਰਮਾ, ਰਮਨ ਨੇਹਰਾ, ਬੌਬੀ ਅਰੋੜਾ, ਦਵਿੰਦਰ ਬਿੱਲਾ, ਸੌਰਵ ਸੂਦ, ਰਿਸ਼ੀ ਸ਼ਰਮਾ, ਅਨੁਜ ਮਦਾਨ, ਹੈਪੀ, ਦੀਪਕ ਲਖਨਪਾਲ, ਸੋਨੂ ਜਲੋਟਾ, ਅਜੈ ਛਾਬੜਾ, ਮਨਵ ਕੌੜਾ, ਦਵਿੰਦਰ ਡੀ.ਕੇ., ਨਿਿਤਨ ਕਨੋਜੀਆ, ਅਨਿਲ ਮਲਹੋਤਰਾ, ਚੇਤਨ ਮਿਗਲਾਨੀ, ਸ਼ਿਵਮ ਨੇਗੀ, ਕੁਣਾਲ ਸ਼ਰਮਾ, ਹਰਮਨ ਸੋਨੀ, ਪੁਲਕਿਤ ਮਲਹੋਤਰਾ, ਅਨੀਤਾ ਬਹਿਲ, ਰਿਆ ਕੁਮਰਾ ਸਮੇਤ ਕਈ ਸ਼ਰਧਾਲੂ ਹਾਜ਼ਰ ਰਹੇ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਰਾਜਿੰਦਰ, ਅੰਜਨਾ, ਰਾਕੇਸ਼, ਆਰਤੀ, ਵਰਿੰਦਰ ਮਰਵਾਹਾ ਤੇ ਪੂਨਮ ਮਰਵਾਹਾ ਪਰਿਵਾਰ ਨੂੰ ਵੀ ਭੋਲੇ ਬਾਬਾ ਦਾ ਸਰੂਪ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।