ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
ਮਹਾ ਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Sat, 14 Feb 2026 09:36 PM (IST)
Updated Date: Sat, 14 Feb 2026 09:39 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮੂਰਤੀ ਸਥਾਪਨਾ ਦਿਵਸ ਸਮਾਰੋਹ ਅਤੇ ਮਹਾਂਸ਼ਿਵਰਾਤਰੀ ਮਹੋਤਸਵ ਦੇ ਸਬੰਧ ਵਿਚ ਠਾਕੁਰਦੁਆਰਾ ਸ਼ਿਵ ਮੰਦਰ ਪੱਕਾ ਬਾਗ ਫਗਵਾੜਾ ਵਿਚ ਆਯੋਜਿਤ ਕੀਤੇ ਜਾ ਰਹੇ ਸਮਾਗਮ ਤਹਿਤ ਸੁਨੀਲ ਚਾਵਲਾ ਤੇ ਚਾਵਲਾ ਪਰਿਵਾਰ ਵੱਲੋਂ ਮੰਤਰੋਚਾਰਣ ਦੇ ਨਾਲ ਜੋਤੀ ਪੂਜਨ ਕੀਤਾ ਗਿਆ ਤੇ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ ਗਈ। ਅੱਜ ਇੰਦਰਜੀਤ ਕਾਲੜਾ, ਮਧੁਭੂਸ਼ਣ ਕਾਲੀਆ, ਅਮਿਤ ਸ਼ਾਲੂ, ਰਮਨ ਪੱਬੀ, ਅਮਿਤ ਕਪੂਰ, ਗੌਰਵ ਚੋਪੜਾ, ਪਰਵੇਸ਼ ਚੰਦਰ, ਬਲਵਿੰਦਰ ਬਹਿਲ, ਪ੍ਰਭਾ ਮਲਹੋਤਰਾ, ਰੀਨਾ ਮੂਟਰੇਜਾ, ਰਾਜੂ ਮਲਹੋਤਰਾ, ਵੰਦਨਾ ਜੋਸ਼ੀ ਅਤੇ ਯੋਗਿਤਾ ਕਾਲੀਆ ਨੇ ਭਜਨ ਗਾ ਕੇ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ। ਭਜਨ ਗਾਇਕ ਤੇ ਲੇਖਕ ਸਾਹਿਲ ਬੱਗਾ ਨੇ ਮਾਤਾ ਰਾਣੀ ਦੀਆਂ ਭੇਟਾਂ ਗਾ ਕੇ ਮਾਹੌਲ ਨੂੰ ਮਮਤਾਮਈ ਬਣਾ ਦਿੱਤਾ। ਭਜਨ ਸੰਧਿਆ ਤੋਂ ਬਾਅਦ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਿਵਰਾਤਰੀ ਸ਼ੋਭਾ ਯਾਤਰਾ ਆਯੋਜਕ ਇੰਦਰ ਕਰਵਲ, ਦਿਨੇਸ਼ ਬੰਸਲ, ਵਿਨੋਦ ਗੁਪਤਾ, ਜਿਮੀ ਕਰਵਲ, ਵਿਨੈ ਕੌਸ਼ਲ, ਮਨੋਜ ਟੰਡਨ, ਅਮਨ ਕਾਲਾ ਤੇ ਰੋਹਿਤ ਕਨੋਜੀਆ ਨੇ ਸ਼ਿਵ ਮੰਦਰ ਮੈਨੇਜਮੈਂਟ ਕਮੇਟੀ ਨੂੰ ਸ਼ੋਭਾ ਯਾਤਰਾ ਵਿਚ ਸਹਿਯੋਗ ਲਈ ਧੰਨਵਾਦ ਕੀਤਾ ਤੇ ਸਨਮਾਨਿਤ ਕੀਤਾ। ਮੰਦਰ ਕਮੇਟੀ ਵੱਲੋਂ ਵੀ ਸ਼ੋਭਾ ਯਾਤਰਾ ਦੇ ਸਫਲ ਆਯੋਜਨ ਲਈ ਆਯੋਜਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਕਸ਼ਮੀਕਾਂਤ ਪ੍ਰਭਾਕਰ, ਇੰਦਰ ਕਰਵਲ, ਰਮਨ ਛਾਬੜਾ, ਰੋਹਿਤ ਗੁਪਤਾ, ਸੰਜੀਵ ਗਾਬਾ, ਹਰਸ਼ ਭੱਲਾ, ਰਾਜਿੰਦਰ ਵਰਮਾ, ਰਮਨ ਨੇਹਰਾ, ਬੌਬੀ ਅਰੋੜਾ, ਦਵਿੰਦਰ ਬਿੱਲਾ, ਸੌਰਵ ਸੂਦ, ਰਿਸ਼ੀ ਸ਼ਰਮਾ, ਅਨੁਜ ਮਦਾਨ, ਹੈਪੀ, ਖੁਸ਼ਦੀਪ ਖੁਰਾਨਾ, ਦੀਪਕ ਲਖਨਪਾਲ, ਅਮਰਜੀਤ ਜੀਤਾ, ਹਰਜੀਤ ਜੀਤਾ, ਸੋਨੂ ਜਲੋਟਾ, ਅਜੈ ਛਾਬੜਾ, ਮਨਵ ਕੌੜਾ, ਦਵਿੰਦਰ ਡੀ.ਕੇ., ਮਨੋਜ ਟੰਡਨ, ਨਿਤਿਨ ਕਨੋਜੀਆ, ਅਨਿਲ ਮਲਹੋਤਰਾ, ਚੇਤਨ ਮਿਗਲਾਨੀ, ਸ਼ਿਵਮ ਨੇਗੀ, ਕੁਣਾਲ ਸ਼ਰਮਾ, ਹਰਮਨ ਸੋਨੀ, ਪੁਲਕਿਤ ਮਲਹੋਤਰਾ ਆਦਿ ਹਾਜ਼ਰ ਸਨ। ਇਸ ਮੌਕੇ ਕਮੇਟੀ ਵੱਲੋਂ ਸੁਨੀਲ ਚਾਵਲਾ ਤੇ ਚਾਵਲਾ ਪਰਿਵਾਰ ਤੇ ਸਾਹਿਲ ਬੱਗਾ ਨੂੰ ਭੋਲੇ ਬਾਬਾ ਦਾ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ।