ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
ਮਹਾ ਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Thu, 05 Feb 2026 06:36 PM (IST)
Updated Date: Thu, 05 Feb 2026 06:38 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮੂਰਤੀ ਸਥਾਪਨਾ ਦਿਵਸ ਤੇ ਮਹਾਂਸ਼ਿਵਰਾਤਰੀ ਮਹੋਤਸਵ ਦੇ ਸਬੰਧ ਵਿਚ ਸਮਾਰੋਹ ਠਾਕੁਰਦੁਆਰਾ ਸ਼ਿਵ ਮੰਦਰ, ਪੱਕਾ ਬਾਗ ਫਗਵਾੜਾ ਵਿਖੇ ਆਯੋਜਿਤ ਕੀਤੇ ਜਾ ਰਹੇ ਹਨ। ਸਮਾਗਮ ਦੇ ਤਹਿਤ ਸ਼੍ਰੀਮਤੀ ਅਤੇ ਸ਼੍ਰੀ ਪ੍ਰਦੀਪ ਲਾਮਾ ਤੇ ਲਾਮਾ ਪਰਿਵਾਰ ਵੱਲੋਂ ਮੰਤਰੋਚਾਰਣ ਨਾਲ ਜੋਤੀ ਪੂਜਨ ਕੀਤਾ ਗਿਆ ਤੇ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ ਗਈ। ਇੰਦਰਜੀਤ ਕਾਲੜਾ, ਮਧੁਭੂਸ਼ਣ ਕਾਲੀਆ, ਅਮਿਤ ਸ਼ਾਲੂ, ਗੌਰਵ ਚੋਪੜਾ, ਅਮਿਤ ਕਪੂਰ, ਮਹੰਤ ਨਾਥਾ, ਰਾਜੂ ਮਲ੍ਹੋਤਰਾ, ਯੋਗਿਤਾ ਕਾਲੀਆ, ਰੀਨਾ ਮੁਤਰੇਜਾ ਅਤੇ ਪ੍ਰਭਾ ਮਲ੍ਹੋਤਰਾ ਵੱਲੋਂ ਭਜਨ ਗਾ ਕੇ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਭਜਨ ਸੰਧਿਆ ਤੋਂ ਉਪਰੰਤ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਲਕਸ਼ਮੀਕਾਂਤ ਪ੍ਰਭਾਕਰ, ਇੰਦਰ ਕਰਵਾਲ, ਸਮਾਜ ਸੇਵਕ ਗੁਰਦੀਪ ਕਾਂਗ, ਬੌਬੀ ਅਰੋੜਾ, ਅਨੁਜ ਮਦਾਨ, ਦੀਪਕ ਲਖਨਪਾਲ, ਅਜੈ ਛਾਬੜਾ, ਮਾਨਵ ਕੌੜਾ, ਦਵਿੰਦਰ ਡੀਕੇ, ਨਿਤਿਨ ਕਨੋਜੀਆ, ਸਕਸ਼ਮ ਜੋਸ਼ੀ ਆਦਿ ਹਾਜ਼ਰ ਸਨ। ਕਮੇਟੀ ਮੈਂਬਰਾਂ ਵੱਲੋਂ ਸ਼੍ਰੀ ਪ੍ਰਦੀਪ ਲਾਮਾ ਤੇ ਲਾਮਾ ਪਰਿਵਾਰ ਨੂੰ ਭਗਵਾਨ ਭੋਲੇਨਾਥ ਜੀ ਦਾ ਸਵਰੂਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ।