ਮਹਾ ਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
ਮਹਾ ਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Wed, 11 Feb 2026 07:31 PM (IST)
Updated Date: Thu, 12 Feb 2026 04:06 AM (IST)

ਕੈਪਸ਼ਨ-11ਪੀਐਚਜੀ5,11ਪੀਐਚਜੀ6 ਸਮਾਗਮ ਦੀਆਂ ਵੱਖ ਵੱਖ ਤਸਵੀਰਾਂ। ਪੰਜਾਬੀ ਜਾਗਰਣ ਪ੍ਰਤੀਨਿਧ,ਫਵਗਾੜਾ ਮੂਰਤੀ ਸਥਾਪਨਾ ਦਿਵਸ ਸਮਾਰੋਹ ਅਤੇ ਮਹਾਸ਼ਿਵਰਾਤਰੀ ਮਹੋਤਸਵ ਦੇ ਸੰਬਧ ਵਿੱਚ ਠਾਕੁਰਦੁਆਰਾ ਸ਼ਿਵ ਮੰਦਰ, ਪੱਕਾ ਬਾਗ ਫਗਵਾੜਾ ਵਿੱਚ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀ ਲੜੀ ਅਧੀਨ ਸ਼੍ਰੀਮਤੀ ਯੋਗਿਤਾ ਕਾਲੀਆ ਅਤੇ ਮਧੁਭੂਸ਼ਣ ਕਾਲੀਆ ਵੱਲੋਂ ਮੰਤ੍ਰੋਚਾਰਨ ਨਾਲ ਜੋਤੀ ਪੂਜਨ ਕਰਕੇ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਇੰਦਰਜੀਤ ਕਾਲੜਾ, ਮਧੁਭੂਸ਼ਣ ਕਾਲੀਆ, ਅਮਿਤ ਸ਼ਾਲੂ, ਗੌਰਵ ਚੋਪੜਾ, ਅਮਿਤ ਕਪੂਰ, ਰਮਨ ਪਾਸੀ, ਪਰਵੇਸ਼ ਚੰਦਰ, ਰਾਜੂ ਮਲਹੋਤਰਾ, ਯੋਗਿਤਾ ਕਾਲੀਆ, ਪ੍ਰਭਾ ਮਲਹੋਤਰਾ, ਰੀਨਾ ਮੂਤਰੇਜਾ ਅਤੇ ਸ਼ਮਾ ਧੀਰ ਵੱਲੋਂ ਭਜਨ ਗਾਇਨ ਕਰਕੇ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਪ੍ਰਸਿੱਧ ਭਜਨ ਗਾਇਕ ਪਾਂਡੇ ਜੀ ਨੇ ਭੋਲੇ ਬਾਬਾ ਦੇ ਭਜਨ ਗਾ ਕੇ ਸੰਗਤ ਨੂੰ ਭਗਤੀ ਰਸ ਵਿੱਚ ਝੂਮਣ ਲਈ ਮਜਬੂਰ ਕਰ ਦਿੱਤਾ। ਭਜਨ ਸੰਧਿਆ ਉਪਰੰਤ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਲਕਸ਼ਮੀਕਾਂਤ ਪ੍ਰਭਾਕਰ, ਇੰਦਰ ਕਰਵਾਲ, ਮੁਕੰਦ ਲਾਲ ਅਗਰਵਾਲ, ਰਮਨ ਛਾਬੜਾ, ਹਰਸ਼ ਭੱਲਾ, ਰਜਿੰਦਰ ਵਰਮਾ, ਗੁਰਦੀਪ ਕੰਗ, ਰਮਨ ਨੇਹਰਾ, ਮਹੇਸ਼ ਅਗਰਵਾਲ, ਬੌਬੀ ਅਰੋੜਾ, ਦਵਿੰਦਰ ਬਿੱਲਾ, ਸੌਰਵ ਸੂਦ, ਰਿਸ਼ੀ ਸ਼ਰਮਾ, ਅਨੁਜ ਮਦਾਨ, ਹੈਪੀ, ਹਰਜੀਤ ਜੀਤਾ, ਅਮਰਜੀਤ ਜੀਤਾ, ਖੁਸ਼ ਖੁਰਾਨਾ, ਦੀਪਕ ਲਖਨਪਾਲ, ਕਮਲ ਪਾਠਕ, ਸੋਨੂ ਜਲੋਟਾ, ਅਜੈ ਛਾਬੜਾ, ਮਾਨਵ ਕੌੜਾ, ਦਵਿੰਦਰ ਡੀ.ਕੇ., ਨਿਿਤਨ ਕਨੋਜੀਆ, ਅਨਿਲ ਮਲਹੋਤਰਾ, ਚੇਤਨ ਮਿਗਲਾਨੀ, ਸ਼ਿਵਮ ਨੇਗੀ, ਕੁਣਾਲ ਸ਼ਰਮਾ, ਹਰਮਨ ਸੋਨੀ, ਪੁਲਕਿਤ ਮਲਹੋਤਰਾ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਮਧੁਭੂਸ਼ਣ ਕਾਲੀਆ ਅਤੇ ਯੋਗਿਤਾ ਕਾਲੀਆ ਨੂੰ ਭੋਲੇ ਬਾਬਾ ਦਾ ਸਰੂਪ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।