ਖੇਤ ’ਚ ਪਾਣੀ ਦੀ ਵਾਰੀ ਕਾਰਨ ਭਿੜੀਆਂ ਦੋ ਧਿਰਾਂ
ਖੇਤ ਚ ਪਾਣੀ ਦੀ ਬਾਰੀ ਕਾਰਣ ਹੋਇਆ ਲੜਾਈ ਝਗੜਾ
Publish Date: Mon, 02 Mar 2026 08:45 PM (IST)
Updated Date: Mon, 02 Mar 2026 08:46 PM (IST)
ਫਗਵਾੜਾ : ਫਗਵਾੜਾ ਦੇ ਨਜ਼ਦੀਕੀ ਪਿੰਡ ਰਾਣੀਪੁਰ ਰਾਜਪੂਤਾਂ ਵਿਖੇ ਖੇਤ ਵਿਚ ਪਾਣੀ ਲਗਾਉਣ ਨੂੰ ਲੈ ਕੇ ਦੋ ਧਿਰਾਂ ਦਾ ਝਗੜਾ ਹੋ ਗਿਆ, ਜਿਸ ਵਿਚ ਦੋਵੇਂ ਧਿਰਾਂ ਦੇ ਦੋ ਜ਼ਖ਼ਮੀ ਮੈਂਬਰਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਹ ਜੇਰੇ ਇਲਾਜ ਹਨ। ਜਾਣਕਾਰੀ ਦਿੰਦਿਆਂ ਪਹਿਲੀ ਧਿਰ ਦੇ ਮੈਂਬਰ ਗੁਰਪ੍ਰੀਤ ਸਿੰਘ ਪੁੱਤਰ ਨਸੀਬ ਚੰਦ ਵਾਸੀ ਰਾਣੀਪੁਰ ਰਾਜਪੂਤਾਂ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਪਾਣੀ ਲਗਾ ਰਿਹਾ ਸੀ ਤੇ ਮੌਕੇ ’ਤੇ ਹਰਮੇਸ਼ ਲਾਲ ਪੁੱਤਰ ਚੰਦੂਰਾਮ ਆਪਣੇ ਸਾਥੀਆਂ ਸਮੇਤ ਆ ਗਿਆ ਤੇ ਉਸਦੇ ਨਾਲ ਕੁੱਟਮਾਰ ਕੀਤੀ। ਉਸ ਦੇ ਸਾਥੀ ਰਜਿੰਦਰ ਕੁਮਾਰ, ਚਰਨਦਾਸ, ਪ੍ਰੇਮ ਲਾਲ, ਤੇ ਵਿਜੇ ਕੁਮਾਰ ਚਾਰੋਂ ਪੁੱਤਰ ਪ੍ਰਕਾਸ਼ਰਾਮ, ਦਲਜੀਤ ਜੀਤਾ, ਰਜਿੰਦਰ ਕੁਮਾਰ ਵੀ ਇਕੱਠੇ ਹੋ ਕੇ ਆ ਗਏ ਤੇ ਉਸ ਨਾਲ ਕੁੱਟਮਾਰ ਕੀਤੀ। ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸਨੂੰ ਸਿਵਲ ਹਸਪਤਾਲ ਫਗਵਾੜਾ ਲ਼ਿਆਦਾ ਗਿਆ। ਜਦੋਂ ਦੁਜੀ ਧਿਰ ਦੇ ਰਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ, ਜੋਕਿ ਸਿਵਲ ਹਸਪਤਾਲ ਫਗਵਾੜਾ ’ਚ ਹੀ ਭਰਤੀ ਸੀ। ਉਸਨੇ ਦਸਿਆ ਕਿ ਕੱਲ ਦਾ ਖੇਤਾਂ ਵਿਚ ਪਾਣੀ ਮੋੜਿਆ ਹੋਇਆ ਸੀ। ਮੌਕੇ ’ਤੇ ਗੁਰਪ੍ਰੀਤ ਆਪਣੇ ਸਾਥੀਆਂ ਨਾਲ ਆ ਗਿਆ ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਮੌਕੇ ’ਤੇ ਦੋਵੇ ਧਿਰਾਂ ਨੇ ਇਕ-ਦੁਜੇ ’ਤੇ ਕੁੱਟਮਾਰ ਦੇ ਦੋਸ਼ ਲਗਾਏ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।