ਧਰਮਸ਼ਾਲਾ ਨਾਥਾਂ ਦਾ ਡੇਰਾ ਵੈੱਲਫੇਅਰ ਸੋਸਾਇਟੀ ਦਾ ਵਫਦ ਕੈਬਨਿਟ ਮੰਤਰੀ ਨੂੰ ਮਿਲਿਆ
ਧਰਮਸ਼ਾਲਾ ਨਾਥਾਂ ਦਾ ਡੇਰਾ ਵੈਲਫੇਅਰ ਸੋਸਾਇਟੀ ਦਾ ਵਫਦ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਮਿਲਿਆ
Publish Date: Fri, 20 Feb 2026 07:38 PM (IST)
Updated Date: Fri, 20 Feb 2026 07:39 PM (IST)

--ਮੰਦਿਰ ਵਿਖੇ ਧਰਮਸ਼ਾਲਾ ਬਣਾਉਣ ਤੇ ਹੋਰ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਗਰਾਂਟ ਦੇਣ ਲਈ ਦਿੱਤਾ ਮੰਗ ਪੱਤਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਧਰਮਸ਼ਾਲਾ ਨਾਥਾਂ ਦਾ ਡੇਰਾ ਵੈੱਲਫੇਅਰ ਸੋਸਾਇਟੀ ਪ੍ਰਾਚੀਨ ਸ਼ਿਵ ਮੰਦਰ ਨਾਥਾਂ ਦਾ ਡੇਰਾ ਸੀਨਪੁਰਾ ਕਪੂਰਥਲਾ ਦਾ ਇਕ ਵਫਦ ਡੇਰੇ ਦੇ ਸੰਚਾਲਕ ਤੇ ਮੁੱਖ ਸੇਵਾਦਾਰ ਮਹੰਤ ਬਾਬਾ ਵਿਜੇ ਨਾਥ ਜੀ ਦੀ ਅਗਵਾਈ ਵਿਚ ਅੱਜ ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਨੂੰ ਉਨ੍ਹਾਂ ਦੇ ਜਲੰਧਰ ਸਥਿਤ ਕੋਠੀ ’ਚ ਮਿਲਿਆ ਤੇ ਮੰਦਿਰ ’ਚ ਧਰਮਸ਼ਾਲਾ ਬਣਾਉਣ ਤੇ ਹੋਰ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਗਰਾਂਟ ਦੇਣ ਲਈ ਇਕ ਮੰਗ ਪੱਤਰ ਦਿੱਤਾ। ਇਸ ਮੌਕੇ ਮਹੰਤ ਬਾਬਾ ਵਿਜੇ ਨਾਥ ਨੇ ਮੰਤਰੀ ਜੀ ਨੂੰ ਬੇਨਤੀ ਕੀਤੀ ਕਿ ਗਰੀਬ ਤੇ ਸਮਾਜ ਦੇ ਹੋਰ ਗਰੀਬ ਵਰਗ ਦੇ ਲੋਕਾਂ ਨੂੰ ਆਪਣੇ ਸਮਾਜਿਕ ਤੇ ਹੋਰ ਸਮਾਗਮ ਕਰਨ ਦੇ ਮਨੋਰਥ ਨਾਲ ਧਰਮਸ਼ਾਲਾ ਦੀ ਉਸਾਰੀ ਕਰਵਾਉਣ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਉਕਤ ਵਰਗ ਦੇ ਲੋਕਾਂ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਸਮਾਜਿਕ ਤੇ ਹੋਰ ਸਮਾਗਮ ਕਰਨ ਵਿਚ ਕਾਫੀ ਮੁਸ਼ਕਿਲ ਪੇਸ਼ ਆਉਂਦੀ ਹੈ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪੰਜਾਬ ਸਰਕਾਰ ਵੱਲੋਂ ਮੰਦਿਰ ਦੇ ਵਿਕਾਸ ਲਈ ਵੱਧ ਤੋਂ ਵੱਧ ਗਰਾਂਟ ਦਿਵਾਉਣ ਦਾ ਉਪਰਾਲਾ ਕਰਨਗੇ। ਵਫਦ ਵਿਚ ਤਰਸੇਮ ਸਿੰਘ, ਕ੍ਰਿਸ਼ਨ ਕੁਮਾਰ ਟੰਡਨ, ਆਰਕੇ ਸੇਠੀ, ਅਵਤਾਰ ਸਿੰਘ ਮੁਸ਼ਕਵੇਦ, ਸੰਜੇ ਅਗਰਵਾਲ, ਲਕਸ਼ਮਣ ਸ਼ਰਮਾ, ਕਰਨ ਆਦਿ ਸ਼ਾਮਿਲ ਸਨ।