ਲਾਪ੍ਰਵਾਹੀ ਨਾਲ ਗੱਡੀ ਚਲਾਉਣ ਵਾਲੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ
ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲੇ ਵਾਹਨ ਚਾਲਕ ਤੇ ਮਾਮਲਾ ਦਰਜ
Publish Date: Sun, 01 Mar 2026 06:34 PM (IST)
Updated Date: Sun, 01 Mar 2026 06:34 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਵਾਲੇ ਅਣਪਛਾਤੇ ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਸਿਪਾਹੀ ਅਭਿਸ਼ੇਕ ਸ਼ਰਮਾ ਪੁੱਤਰ ਲੇਟ ਭੂਸ਼ਨ ਕੁਮਾਰ ਸ਼ਰਮਾ ਵਾਸੀ ਗੋਲਡਨ ਕਾਲੋਨੀ ਬੜਿੰਗ ਹਾਲ ਵਾਸੀ ਥਾਣਾ ਸਿਟੀ ਫਗਵਾੜਾ ਨੇ ਦੱਸਿਆ ਕਿ ਸਕਾਰਪੀਓ ਚਾਲਕ ਨੇ ਗੱਡੀ ਨੂੰ ਤੇਜ਼ੀ ਨਾਲ ਲਿਆ ਕੇ ਉਸ ਦੀ ਐਕਟਿਵਾ ਵਿਚ ਮਾਰਿਆ ਤੇ ਫ਼ਰਾਰ ਹੋ ਗਿਆ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਵਾਹਣ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।