ਅਣਪਛਾਤੇ ਵਾਹਨ ਚਾਲਕ ’ਤੇ ਮਾਮਲਾ ਦਰਜ
ਅਣਪਛਾਤੇ ਵਾਹਨ ਚਾਲਕ ਤੇ ਮਾਮਲਾ ਦਰਜ
Publish Date: Sat, 14 Mar 2026 07:00 PM (IST)
Updated Date: Sat, 14 Mar 2026 07:03 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲੇ ਅਣਪਛਾਤੇ ਵਾਹਨ ਚਾਲਕ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਕਮਲਪ੍ਰੀਤ ਪੁੱਤਰ ਰਜਿੰਦਰ ਪਾਲ ਸਿੰਘ ਵਾਸੀ ਮੁੱਲਾਪੁਰ ਮੰਡੀ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਮਿਤੀ 8 ਮਾਰਚ ਨੂੰ ਉਹ ਆਪਣੀ ਗੱਡੀ ਸਵਿਫਟ ਰੰਗ ’ਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਹੁਸ਼ਿਆਰਪੁਰ ਗਿਆ ਸੀ। ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਕਰੀਬ 5 ਵਜੇ ਫਗਵਾੜਾ-ਲੁਧਿਆਣਾ ਹਾਈਵੇ ਸਾਹਮਣੇ ਝਾਵਰ ਹਸਪਤਾਲ ਫਗਵਾੜਾ ਪੁੱਲ ਉੱਪਰ ਉਸਦੀ ਗੱਡੀ ਦਾ ਸਿੰਗਰ ਗੁਲਾਬ ਸਿੱਧੂ ਦੀ ਗੱਡੀ ਨਾਲ ਐਕਸੀਡੈਂਟ ਹੋ ਗਿਆ। ਦੋਨਾਂ ਦੀਆਂ ਗੱਡੀਆਂ ਦਾ ਨੁਕਸਾਨ ਹੋ ਗਿਆ ਤੇ ਉਨ੍ਹਾਂ ਦਾ ਆਪਸੀ ਰਾਜ਼ੀਨਾਮਾ ਵੀ ਹੋ ਗਿਆ। ਉਹ ਤੇ ਉਸਦਾ ਦੋਸਤ ਗਗਨ ਕਪੂਰ ਰੋਡ ਉੱਪਰ ਟੋਅ ਵੈਨ ਦੀ ਉਡੀਕ ਕਰਨ ਲੱਗ ਪਏ। ਕਰੀਬ 7 ਵਜੇ ਜਲੰਧਰ ਵਾਲੀ ਸਾਈਡ ਤੋਂ ਇਕ ਕਾਲੇ ਰੰਗ ਦੀ ਥਾਰ ਤੇਜ਼ ਰਫਤਾਰ ਨਾਲ ਆਈ ਤੇ ਉਨ੍ਹਾਂ ਦੇ ਪਿੱਛੋਂ ਟੱਕਰ ਮਾਰ ਦਿੱਤੀ। ਧੱਕਾ ਲੱਗਣ ਨਾਲ ਉਸ ਦੇ ਸਾਥੀ ਗਗਨ ਕਪੂਰ ਤੇ ਉਸਦੇ ਕਾਫੀ ਸੱਟਾਂ ਲੱਗੀਆਂ। ਉਪਰੰਤ ਉਨ੍ਹਾਂ ਥਾਣਾ ਸਿਟੀ ਫਗਵਾੜਾ ਵਿਖੇ ਸ਼ਿਕਾਇਤ ਦਿੱਤੀ, ਜਿਸ ’ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਵਾਹਨ ਚਾਲਕ ’ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ।