ਨਸ਼ਾ ਕਰਦਾ ਇਕ ਕਾਬੂ, ਮਾਮਲਾ ਦਰਜ
ਨਸ਼ਾ ਕਰਦਾ ਇਕ ਅਰੋਪੀ ਪੁਲਿਸ ਅੜਿਕੇ ਮਾਮਲਾ ਦਰਜ
Publish Date: Sun, 08 Mar 2026 09:02 PM (IST)
Updated Date: Sun, 08 Mar 2026 09:06 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਨਸ਼ਾ ਕਰਦੇ ਇਕ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਭੈੜੇ ਅਨਸਰਾਂ ਦੀ ਭਾਲ ਲਈ ਰਿਹਾਣਾ ਜੱਟਾ ਪੁੱਜੇ ਤਾਂ ਮੁਖਬਰ ਨੇ ਇਤਲਾਹ ਕੀਤੀ ਕਿ ਅਮਰਜੀਤ ਪਾਲ ਅੰਬਾ ਪੁੱਤਰ ਮਹਿੰਦਰ ਪਾਲ ਵਾਸੀ ਰਾਮਪੁਰ ਸੁੰਨੜਾ ਪਿੰਡ ਰਿਹਾਣਾ ਜੱਟਾ ਦਾਣਾ ਮੰਡੀ ਵਿਖੇ ਬੇਆਬਾਦ ਕਮਰੇ ਵਿਚ ਬੈਠ ਕੇ ਨਸ਼ੇ ਦਾ ਸੇਵਨ ਕਰ ਰਿਹਾ। ਮੁੱਖਬਰ ਦੀ ਇਤਲਾਹ ’ਤੇ ਜਦੋਂ ਜਾਂਚ ਕੀਤੀ ਗਈ ਤਾਂ ਮੁਲਜ਼ਮ ਨੂੰ ਮੌਕੇ ’ਤੇ ਫੜ ਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।