ਕੁੱਟਮਾਰ ਕਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਕੁੱਟ ਮਾਰ ਕਰਨ ਵਾਲੇ ਅਣਪਛਾਤਿਆਂ ਦੇ ਮਾਮਲਾ ਦਰਜ
Publish Date: Wed, 01 Apr 2026 08:05 PM (IST)
Updated Date: Thu, 02 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਅਣਪਛਾਤਿਆਂ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਅਦਿੱਤਿਆ ਚੌਧਰੀ ਪੁੱਤਰ ਰਾਮ ਧਨੀ ਚੌਧਰੀ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਪੀਜੀ ਮਹੇੜੂ ਨੇ ਦੱਸਿਆ ਕਿ ਉਹ ਬੀਟੈਕ ਸੀਐਸਈ ਦੀ ਪੜ੍ਹਾਈ ਕਰਦਾ ਹੈ। ਉਸ ਦਾ ਦੋਸਤ ਆਨੰਦ ਰਾਜ ਪੁੱਤਰ ਦਵਿੰਦਰ ਕੁਮਾਰ ਹਾਲ ਵਾਸੀ ਅਮਨ ਪੀਜੀ ਵਿੱਚ ਰਹਿੰਦਾ ਹੈ ਉਹ ਮੈਨੂੰ ਵਾਪਸ ਛੱਡਣ ਲਈ ਜਾ ਰਿਹਾ ਸੀ ਤਾਂ ਪੀਜੀ ਤੋਂ ਥੋੜਾ ਪਿੱਛੇ ਕੁਝ ਲੜਕੇ ਲੜਕੀਆਂ ਆਪਸ ਵਿੱਚ ਲੜਾਈ ਝਗੜਾ ਕਰ ਰਹੇ ਸੀ। ਉਨ੍ਹਾਂ ਪਾਸ ਪੁੱਜੇ ਤਾਂ ਚਾਰ ਲੜਕਿਆਂ ਨੇ ਸਾਨੂੰ ਰਸਤੇ ਵਿੱਚ ਰੋਕ ਲਿਆ ਤੇ ਗਾਲੀ ਗਲੋਚ ਕਰਨ ਲੱਗੇ। ਉਨ੍ਹਾਂ ਵਿੱਚ ਇੱਕ ਅਣਪਛਾਤੇ ਲੜਕੇ ਨੇ ਖੰਡੇ ਦਾ ਵਾਰ ਕੀਤਾ ਜੋ ਸੱਜੀ ਬਾਂਹ ਤੇ ਲੱਗਾ ਮੈਨੂੰ ਥੱਲੇ ਸੁੱਟ ਲਿਆ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਮੇਰੇ ਵੀ ਕਾਫੀ ਸੱਟਾਂ ਲੱਗੀਆਂ ਅਤੇ ਮੇਰੇ ਸਾਥੀ ਆਨੰਦ ਰਾਜ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਐਮਐਲਆਰ ਕੱਟ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਵਿਖੇ ਤਿੰਨ ਚਾਰ ਅਣਪਛਾਤਿਆਂ ਤੇ ਮਾਮਲਾ ਦਰਜ ਕੀਤਾ ਗਿਆ।