ਨਸ਼ਾ ਕਰਦਾ ਇਕ ਮੁਲਜ਼ਮ ਅੜਿੱਕੇ, ਮਾਮਲਾ ਦਰਜ
ਨਸ਼ਾ ਕਰਦਾ ਇੱਕ ਆਰੋਪੀ ਪੁਲਿਸ ਅੜਿਕੇ ਮਾਮਲਾ ਦਰਜ
Publish Date: Thu, 23 Apr 2026 06:15 PM (IST)
Updated Date: Fri, 24 Apr 2026 04:05 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਨਸ਼ਾ ਕਰਦੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਹੈੱਡ ਕਾਂਸਟੇਬਲ ਵਿਜੇ ਮੱਲ ਨੇ ਦੱਸਿਆ ਕਿ ਉਨ੍ਹਾਂ ਭੈੜੇ ਅਨਸਰਾਂ ਦੀ ਭਾਲ ਲਈ ਟੀ-ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਝਾੜੀਆਂ ’ਚ ਬੈਠਾ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ, ਜਿਸ ਨੂੰ ਕਾਬੂ ਕਰ ਕੇ ਜਦੋਂ ਜਾਂਚ ਕੀਤੀ ਤਾਂ ਉਸ ਕੋਲੋਂ ਸਿਲਵਰ ਪੇਪਰ ਲਾਈਟਰ 10 ਰੁਪਏ ਦਾ ਨੋਟ ਬਰਾਮਦ ਕਰ ਕੇ ਮੁਲਜ਼ਮ ’ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।