93ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ
ਲਾਇਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਹੋਇਆ 93ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ
Publish Date: Fri, 06 Feb 2026 07:17 PM (IST)
Updated Date: Fri, 06 Feb 2026 07:20 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹਿਊਮਨ ਰਾਈਟਸ ਕੌਂਸਲ ਦੇ ਸੂਬਾ ਸਕੱਤਰ ਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਨੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਫਗਵਾੜਾ ਦੇ ਸਹਿਯੋਗ ਨਾਲ ਕੰਗ ਐਂਟਰਪ੍ਰਾਈਜ਼ਿਜ਼, ਸੈਂਟਰਲ ਟਾਊਨ ਫਗਵਾੜਾ ਵਿਖੇ 93ਵੇਂ ਮਹੀਨਵਾਰ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਕੀਤਾ, ਜਿਸਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਵੱਲੋਂ ਕਰਵਾਈ ਗਈ। ਉਨ੍ਹਾਂ ਨੇ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦਿਆਂ ਕਿਹਾ ਕਿ ਜਿਸ ਸਮਾਜ ਵਿਚ ਅਸੀਂ ਰਹਿੰਦੇ ਹਾਂ ਉਹ ਵੀ ਸਾਡਾ ਪਰਿਵਾਰ ਹੈ। ਲੋੜਵੰਦ ਪਰਿਵਾਰਾਂ ਦੇ ਦਰਦ ਤੇ ਦੁੱਖਾਂ ਨੂੰ ਸਾਂਝਾ ਕਰਨਾ ਸਾਡਾ ਸਮਾਜਿਕ ਫਰਜ਼ ਹੈ। ਗੈਸਟ ਆਫ ਆਨਰ ਵਜੋਂ ਡਿਸਟ੍ਰਿਕਟ 321-ਡੀ ਦੇ ਡਿਸਟ੍ਰਿਕਟ ਵਾਈਸ ਗਵਰਨਰ-2 ਲਾਇਨ ਰਾਜੀਵ ਖੋਸਲਾ, ਲਾਇਨ ਇੰਟਰਨੈਸ਼ਨਲ 321-ਡੀ ਦੇ ਮਲਟੀਪਲ ਚੇਅਰਮੈਨ (ਫੂਡ ਫਾਰ ਹੰਗਰ) ਲਾਇਨ ਦਵਿੰਦਰਪਾਲ ਅਰੋੜਾ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਰਪ੍ਰਸਤ ਐੱਸਪੀ ਬਸਰਾ, ਸਮਾਜ ਸੇਵਿਕਾ ਚੰਚਲ ਸੇਠ, ਸ਼ਿਵ ਸੈਨਾ ਅਖੰਡ ਭਾਰਤ ਦੇ ਰਾਸ਼ਟਰੀ ਪ੍ਰਧਾਨ ਅਜੇ ਮਹਿਤਾ ਤੇ ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਪ੍ਰਧਾਨ ਮਨੀਸ਼ ਕਨੌਜੀਆ ਮੌਜੂਦ ਸਨ। ਲਾਇਨ ਰਾਜੀਵ ਖੋਸਲਾ ਨੇ ਲਾਇਨ ਗੁਰਦੀਪ ਸਿੰਘ ਕੰਗ ਦੇ ਸੇਵਾ ਕਾਰਜਾਂ ਨੂੰ ਸ਼ਲਾਘਾਯੋਗ ਤੇ ਦੂਜਿਆਂ ਲਈ ਪ੍ਰੇਰਨਾਦਾਇਕ ਦੱਸਿਆ। ਮਲਟੀਪਲ ਚੇਅਰਮੈਨ ਲਾਇਨ ਦਵਿੰਦਰਪਾਲ ਅਰੋੜਾ ਨੇ ਕਿਹਾ ਕਿ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਇਕ ਮਹਾਨ ਪਰਉਪਕਾਰ ਹੈ। ਧਰਮਪਾਲ ਨਿਸ਼ਚਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਨੇਕ ਕੰਮ ਕਰਦੇ ਰਹਿਣਾ ਚਾਹੀਦਾ ਹੈ। ਲਾਇਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਬਾਬਾ ਬਾਲਕ ਨਾਥ ਸੇਵਾ ਸੰਮਤੀ ਤੇ ਐੱਨਆਰਆਈ ਰਾਣਾ ਕੁਲਥਮੀਆ ਦੇ ਸਹਿਯੋਗ ਨਾਲ ਹਰ ਮਹੀਨੇ ਇਸ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਕਰਦੇ ਹਨ। ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਲਾਇਨ ਸੁਸ਼ੀਲ ਸ਼ਰਮਾ ਨੇ ਬਾਖੂਬੀ ਕੀਤਾ। ਇਸ ਮੌਕੇ ਲਾਇਨ ਲੇਡੀ ਰਜਨੀ ਖੋਸਲਾ, ਸਮਾਜ ਸੇਵੀ ਸਤੀਸ਼ ਬੱਗਾ, ਲਾਇਨ ਦਿਨੇਸ਼ ਖਰਬੰਦਾ, ਲਾਇਨ ਸੁਮਿਤ ਭੰਡਾਰੀ, ਲਾਇਨ ਤਜਿੰਦਰ ਬਾਵਾ, ਲਾਇਨ ਆਸ਼ੂ ਮਾਰਕੰਡਾ, ਲਾਇਨ ਗੁਲਸ਼ਨ ਮਨਚੰਦਾ, ਅਮਰਜੀਤ ਸਿੰਘ ਬਘਾਣਾ, ਨੰਦ ਸੋਨੀ, ਲਾਇਨ ਵਰੁਣ ਵਧਵਾ, ਆਸ਼ੂ ਕਰਵਲ, ਲਾਇਨ ਪੰਕਜ ਚੱਢਾ, ਸੁਰਜੀਤ ਸਿੰਘ ਕੰਗ, ਪੰਡਤ ਮੁਕੇਸ਼ ਸ਼ਰਮਾ, ਵੀਪੀ ਸਿੰਘ ਅਰੋੜਾ, ਵਾਸੂਦੇਵ ਗੁਪਤਾ, ਲਾਇਨ ਸੰਜੀਵ ਲਾਂਬਾ, ਲਾਇਨ ਵਿਪਨ ਸ਼ਰਮਾ, ਦੀਪਕ ਬਹਿਲ, ਹੈਪੀ ਮੱਲ੍ਹਣ, ਸ਼ਾਮ ਸੁੰਦਰ, ਵਿਨੇ ਕੁਮਾਰ ਬਿੱਟੂ, ਸਤਵਿੰਦਰ ਸਿੰਘ ਭਮਰਾ, ਕਰਨ ਅਗਰਵਾਲ, ਜਤਿੰਦਰ ਸਹਿਦੇਵ ਆਦਿ ਹਾਜ਼ਰ ਸਨ।