8 ਸਾਲਾ ਲੜਕੀ ਦੇ ਸਿਰ ’ਚ ਟਾਹਣਾ ਵੱਜਾ, ਮੌਤ
ਬਾਲਣ ਚੁਗਣ ਗਈ 8 ਸਾਲਾ ਲੜਕੀ ਦੇ ਸਿਰ ਵਿਚ ਟਾਹਣਾ ਵੱਜਣ ਕਾਰਨ ਹੋਈ ਮੌਤ
Publish Date: Thu, 26 Feb 2026 06:43 PM (IST)
Updated Date: Thu, 26 Feb 2026 06:46 PM (IST)
ਬਾਲਣ ਚੁਗਣ ਲਈ ਗਈ ਸੀ ਘਰੋਂ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ-ਧਾਲੀਵਾਲ ਰੋਡ ਉੱਤੇ ਲੱਕੜਾਂ ਚੁਗਣ ਗਈ ਇਕ 8 ਸਾਲਾ ਲੜਕੀ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਉਸਦੇ ਸਿਰ ਵਿਚ ਲੱਕੜੀ ਦਾ ਇਕ ਟਾਹਣਾ ਵੱਜ ਗਿਆ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਿਤਾ ਤਰਕੇਸ਼ਵਰ ਮਾਥੋ ਨਿਵਾਸੀ ਮੰਸੂਰਵਾਲ ਦੋਨਾ ਔਜਲਾ ਰੋਡ ਮੂਲਵਾਸੀ ਬਿਹਾਰ ਨੇ ਦੱਸਿਆ ਕਿ ਉਸਦੀ ਧੀ ਕਵਿਤਾ ਧਾਲੀਵਾਲ ਰੋਡ ’ਤੇ ਚੁੱਲੇ ਵਿਚ ਬਾਲਣ ਲਈ ਲਕੜੀਆਂ ਚੁਗਣ ਗਈ ਸੀ। ਇਸ ਦੌਰਾਨ ਇਕ ਭਾਰੀ ਟਾਹਣਾ ਉਸਦੇ ਸਿਰ ਉੱਤੇ ਡਿੱਗ ਗਿਆ, ਜਿਸ ਨਾਲ ਉਹ ਜਖ਼ਮੀ ਹੋ ਗਈ। ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿਥੇ ਡਿਊਟੀ ਡਾਕਟਰ ਸ਼ੈਲਜਾ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ। ਇਸ ਸਬੰਧੀ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।